ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿਦੰਬਰਮ ਨੂੰ ਅੱਜ ਜ਼ਮਾਨਤ ਮਿਲੇਗੀ ਜਾਂ ਹਿਰਾਸਤ ਦੀ ਮਿਆਦ ਵਧੇਗੀ

ਚਿਦੰਬਰਮ ਨੂੰ ਅੱਜ ਜ਼ਮਾਨਤ ਮਿਲੇਗੀ ਜਾਂ ਹਿਰਾਸਤ ਦੀ ਮਿਆਦ ਵਧੇਗੀ

ਆਈਐੱਨਐਕਸ ਮੀਡੀਆ (INX Media) ਮਾਮਲੇ ਵਿੱਚ ਅੱਜ ਭਾਰਤ ਦੇ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸੀ ਆਗੂ ਪੀ. ਚਿਦੰਬਰਮ ਦੀ ਸੀਬੀਆਈ ਹਿਰਾਸਤ ਦੀ ਮਿਆਦ ਖ਼ਤਮ ਹੋ ਰਹੀ ਹੈ। ਇਸ ਮਾਮਲੇ ਵਿੱਚ ਮੁਲਜ਼ਮ ਚਿਦੰਬਰਮ ਦੀ ਜ਼ਮਾਨਤ ਉੱਤੇ ਦਿੱਲੀ ਦੀ ਰਾਊਜ ਐਵੇਨਿਊ ਅਦਾਲਤ ਵਿੱਚ ਅੱਜ ਸੁਣਵਾਈ ਕੀਤੀ ਜਾਣੀ ਹੈ। ਇੰਝ ਅੱਜ ਇਹ ਵੇਖਣਾ ਹੋਵੇਗਾ ਕਿ ਅੱਜ ਸ੍ਰੀ ਚਿਦੰਬਰਮ ਨੂੰ ਜ਼ਮਾਨਤ ਮਿਲਦੀ ਹੈ ਕਿ ਜਾਂ ਉਨ੍ਹਾਂ ਦੀ ਹਿਰਾਸਤ ਹੋਰ ਅੱਗੇ ਵਧਾ ਦਿੱਤੀ ਜਾਂਦੀ ਹੈ।

 

 

ਇਸ ਕਥਿਤ ਘੁਟਾਲੇ ’ਚ ਬੀਤੇ ਸ਼ੁੱਕਰਵਾਰ ਨੂੰ ਦਿੱਲੀ ਦੀ ਸੀਬੀਆਈ ਅਦਾਲਤ ਨੇ ਸ੍ਰੀ ਚਿਦੰਬਰਮ ਦੀ ਹਿਰਾਸਤ ਮਿਆਦ ਵਿੱਚ ਤਿੰਨ ਦਿਨਾਂ ਦਾ ਵਾਧਾ ਕਰ ਦਿੱਤਾ ਸੀ; ਜਿਸ ਕਾਰਨ ਉਨ੍ਹਾਂ ਨੂੰ ਦੋ ਸਤੰਬਰ ਤੱਕ ਸੀਬੀਆਈ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀ ਚਿਦੰਬਰਮ ਨੂੰ ਕੋਰਟ ਨੇ ਚਾਰ ਦਿਨਾਂ ਲਈ ਸੀਬੀਆਈ ਹਿਰਾਸਤ ਵਿੱਚ ਭੇਜਿਆ ਸੀ।

 

 

ਉਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ; ਜਿੱਥੇ ਉਨ੍ਹਾਂ ਨੂੰ 2 ਸਤੰਬਰ ਤੱਕ ਲਈ ਸੀਬੀਆਈ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।

 

 

ਇਸ ਤੋਂ ਪਹਿਲਾਂ ਚਿਦੰਬਰਮ ਨੂੰ ਉਨ੍ਹਾਂ ਦੀ ਚਾਰ ਦਿਨਾਂ ਦੀ ਸੀਬੀਆਈ ਹਿਰਾਸਤ ਖ਼ਤਮ ਹੋਣ ਪਿੱਛੋਂ ਵਿਸ਼ੇਸ਼ ਜੱਜ ਕੁਹਾੜ ਸਾਹਵੇਂ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਜਾਂਚ ਅਧਿਕਾਰੀ ਦਾ ਵਿਸ਼ੇਸ਼ ਅਧਿਕਾਰ ਹੈ ਤੇ ਕਈ ਦਸਤਾਵੇਜ਼ ਹਨ; ਜਿਹੜੇ ਮੁਲਜ਼ਮ ਨੂੰ ਵਿਖਾਏ ਜਾਣੇ ਹਨ। ਇਨ੍ਹਾਂ ਸਭ ਲਈ ਵੱਧ ਸਮਾਂ ਦਿੱਤੇ ਜਾਣ ਦੀ ਜ਼ਰੂਰਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Chidambaram get bail or custody be extended