ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਜ਼ਮਾਨਤ ਮਿਲੇਗੀ ਨਵੰਬਰ `84 ਸਿੱਖ ਕਤਲੇਆਮ ਦੇ ਸਜ਼ਾ-ਯਾਫ਼ਤਾ ਮੁਜਰਿਮ ਨੂੰ?

ਕੀ ਜ਼ਮਾਨਤ ਮਿਲੇਗੀ ਨਵੰਬਰ `84 ਸਿੱਖ ਕਤਲੇਆਮ ਦੇ ਸਜ਼ਾ-ਯਾਫ਼ਤਾ ਮੁਜਰਿਮ ਨੂੰ?

ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਤ ਮਾਮਲੇ `ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ ਨੇ ਹੁਣ ਆਪਣੀ ਜ਼ਮਾਨਤ ਲਈ ਇੱਕ ਅਰਜ਼ੀ ਦਾਇਰ ਕੀਤੀ ਹੈ ਤੇ ਦਿੱਲੀ ਹਾਈ ਕੋਰਟ ਨੇ ਉਸ ਬਾਰੇ ਸੀਬੀਆਈ ਦੇ ਵਿਚਾਰ ਜਾਣਨਾ ਚਾਹਿਆ ਹੈ। ਖੋਖਰ ਨੇ ਆਪਣੀ ਜ਼ਮਾਨਤ ਅਰਜ਼ੀ ਜਸਟਿਸ ਐੱਸ ਮੁਰਲੀਧਰ ਤੇ ਜਸਟਿਸ ਵਿਨੋਦ ਗੋਇਲ ਦੇ ਬੈਂਚ ਸਾਹਵੇਂ ਪੇਸ਼ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਆਉਂਦੀ 11 ਸਤੰਬਰ ਨੂੰ ਹੋਣੀ ਤੈਅ ਹੈ। ਅਰਜ਼ੀ `ਚ ਬਲਵਾਨ ਖੋਖਰ ਨੇ ਦਲੀਲ ਦਿੱਤੀ ਹੈ ਕਿ ਹੁਣ ਸਿੱਖ ਕਤਲੇਆਮ ਨਾਲ ਸਬੰਧਤ ਮਾਮਲੇ `ਚ ਬਹੁਤ ਸਾਰੀਆਂ ਅਪੀਲਾਂ `ਤੇ ਫ਼ੈਸਲਾ ਆਉਣਾ ਹਾਲੇ ਬਾਕੀ ਹੈ ਤੇ ਜਦੋਂ ਤੱਕ ਉਨ੍ਹਾਂ ਬਾਰੇ ਕੋਈ ਅੰਤਿਮ ਫ਼ੈਸਲਾ ਨਹੀਂ ਆ ਜਾਂਦਾ, ਤਦ ਤੱਕ ਉਸ ਨੂੰ ਜ਼ਮਾਨਤ `ਤੇ ਰਿਹਾਅ ਕੀਤਾ ਜਾਵੇ।


ਸੀਬੀਆਈ ਲਈ ਪੇਸ਼ ਹੋਏ ਐਡਵੋਕੇਟ ਤਰੰਨੁਮ ਚੀਮਾ ਨੇ ਦੱਸਿਆ ਕਿ ਅਪੀਲਾਂ ਦੀ ਸੁਣਵਾਈ 11 ਸਤੰਬਰ ਨੂੰ ਹੋਣੀ ਹੈ ਤੇ ਕੇਂਦਰੀ ਜਾਂਚ ਬਿਊਰੋ ਖੋਖਰ ਦੀ ਜ਼ਮਾਨਤ ਅਰਜ਼ੀ `ਤੇ ਆਪਣਾ ਜਵਾਬ ਜ਼ਰੂਰ ਦਾਇਰ ਕਰੇਗਾ। ਮਈ 2013 `ਚ ਜਦ ਤੋਂ ਸੁਣਵਾਈ ਕਰ ਰਹੀ ਅਦਾਲਤ ਨੇ ਜਦ ਤੋਂ ਖੋਖਰ ਨੂੰ ਦੋਸ਼ੀ ਕਰਾਰ ਦਿੱਤਾ ਹੈ, ਤਦ ਤੋਂ ਹੀ ਉਹ ਤਿਹਾੜ ਜੇਲ੍ਹ `ਚ ਕੈਦ ਹੈ।


ਤਦ ਸਿੱਖ ਕਤਲੇਆਮ ਨਾਲ ਸਬੰਧਤ ਇੱਕ ਮਾਮਲੇ `ਚ ਬਲਵਾਨ ਖੋਖਰ ਦੇ ਨਾਲ ਸਮੁੰਦਰੀ ਫ਼ੌਜ ਦਾ ਇੱਕ ਸੇਵਾ-ਮੁਕਤ ਅਧਿਕਾਰੀ ਕੈਪਟਨ ਭਾਗਮਲ, ਗਿਰਧਾਰੀ ਲਾਲ ਤੇ ਦੋ ਹੋਰ ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਹ ਮਾਮਲਾ 31 ਅਕਤੂਬਰ, 1984 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਅਗਲੇ ਦਿਨ 1 ਨਵੰਬਰ ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ ਦੇ ਇੱਕ ਸਿੱਖ ਪਰਿਵਾਰ ਦੇ ਪੰਜ ਮੈਂਬਰਾਂ ਦੇ ਕਤਲਾਂ ਦਾ ਹੈ।


ਇਨ੍ਹਾਂ ਸਾਰਿਆਂ ਨੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਨੂੰ ਮਈ 2013 ਦੌਰਾਨ ਚੁਣੌਤੀ ਦਿੱਤੀ ਸੀ। ਸੁਣਵਾਈ ਕਰ ਰਹੀ ਅਦਾਲਤ ਨੇ ਇਸ ਮਾਮਲੇ `ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਤਾਂ ਬਰੀ ਕਰ ਦਿੱਤਾ ਸੀ ਪਰ ਖੋਖਰ, ਭਾਗਮਲ ਤੇ ਗਿਰਧਾਰੀ ਲਾਲ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਅਤੇ ਦੋ ਹੋਰਨਾਂ ਸਾਬਕਾ ਵਿਧਾਇਕ ਮਹੇਂਦਰ ਯਾਦਵ ਤੇ ਕਿਸ਼ਨ ਖੋਖਰ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will convicted inmate in November 84 case get bail