ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਅਗਲੇ ਸਾਲ ਕਾਇਮ ਰਹਿ ਸਕੇਗੀ ਦਿੱਲੀ ਦੀ ਕੇਜਰੀਵਾਲ ਸਰਕਾਰ?

ਕੀ ਅਗਲੇ ਸਾਲ ਕਾਇਮ ਰਹਿ ਸਕੇਗੀ ਦਿੱਲੀ ਦੀ ਕੇਜਰੀਵਾਲ ਸਰਕਾਰ?

ਅਗਲੇ ਵਰ੍ਹੇ ਦਿੱਲੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਰਾਜਧਾਨੀ ਵਾਸੀਆਂ ਨੇ ਜੇ ਲੋਕ ਸਭਾ ਦੀ ਤਰਜ਼ ਉੱਤੇ ਵੋਟਾਂ ਪਾਈਆਂ, ਤਾਂ ਨਤੀਜੇ ਕੁਝ ਹੈਰਾਨਕੁੰਨ ਹੋਣਗੇ। ਇਹ ਨਤੀਜੇ ਸਾਲ 2015 ਵਿਧਾਨ ਸਭਾ ਚੋਣਾਂ ਤੋਂ ਬਿਲਕੁਲ ਉਲਟ ਹੋਣਗੇ। ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਉੱਤੇ ਵਿਧਾਨ ਸਭਾ ਦੇ ਹਲਕਿਆਂ ਦੇ ਹਿਸਾਬ ਨਾਲ ਮਿਲੀਆਂ ਵੋਟਾਂ ਵੇਖੀਏ, ਤਾਂ ਭਾਜਪਾ ਦਿੱਲੀ ਵਿਧਾਨ ਸਭਾ ਵਿੱਚ ਪੂਰਨ ਬਹੁਮੱਤ ਵਾਲੀ ਸਰਕਾਰ ਬਣਾਉਂਦੀ ਦਿਸ ਰਹੀ ਹੈ ਤੇ ਆਮ ਆਦਮੀ ਪਾਰਟੀ ਨੂੰ ਸ਼ਾਇਦ ਇੱਕ ਵੀ ਸੀਟ ਨਾ ਮਿਲ ਸਕੇ।

 

 

ਲੋਕ ਸਭਾ ਦੀਆਂ ਸੱਤ ਸੀਟਾਂ ਉੱਤੇ ਪਈਆਂ ਵੋਟਾਂ ਨੂੰ ਦਿੱਲੀ ਦੇ ਵਿਧਾਨ ਸਭਾ ਖੇਤਰ ਦੇ ਹਿਸਾਬ ਨਾਲ ਵੇਖੀਏ, ਤਾਂ ਭਾਜਪਾ ਨੂੰ 65, ਕਾਂਗਰਸ ਨੂੰ ਪੰਜ ਤੇ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲ ਰਹੀ। ਜਦ ਕਿ ਸਾਲ 2015 ਦੇ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ 67, ਭਾਜਪਾ ਨੂੰ 3 ਸੀਟਾਂ ਮਿਲੀਆਂ ਸਨ ਤੇ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ।

 

 

ਦਿੱਲੀ ਦੀ ਹਰੇਕ ਲੋਕ ਸਭਾ ਸੀਟ ਅਧੀਨ 10 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਲੋਕ ਸਭਾ ਦੇ ਚੋਣ–ਨਤੀਜੇ ਦੱਸ ਰਹੇ ਹਨ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕ ਸਭਾ ਦੇ ਇੱਕ ਵੀ ਵਿਧਾਨ ਸਭਾ ਸੀਟ ਉੱਤੇ ਪਹਿਲੇ ਨੰਬਰ ਉੱਤੇ ਨਹੀਂ ਹਨ। ਇਹੋ ਹਾਲ ਜੇ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਿਹਾ, ਤਾਂ ਆਮ ਆਦਮੀ ਪਾਰਟੀ ਦੇ ਹੱਥੋਂ ਸੱਤਾ ਖੁੱਸ ਸਕਦੀ ਹੈ।

 

 

ਸਿਰਫ਼ ਦੱਖਣੀ ਦਿੱਲੀ ਲੋਕ ਸਭਾ ਇਕੱਲੀ ਅਜਿਹੀ ਸੰਸਦੀ ਸੀਟ ਹੈ, ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਘਵ ਚੱਢਾ ਸਾਰੀਆਂ ਵਿਧਾਨ ਸਭਾਵਾਂ ਵਿੱਚ ਦੂਜੇ ਨੰਬਰ ਉੱਤੇ ਰਹੇ ਹਨ। ਇਸ ਤੋਂ ਇਲਾਵਾ ਉੱਤਰ–ਪੱਛਮੀ ਸੀਟ ਉੱਤੇ ਵੀ 10 ਵਿੱਚੋਂ 6 ਸੀਟਾਂ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੂਜੇ ਨੰਬਰ ਉੱਤੇ ਰਹੇ ਹਨ।

 

 

ਇਸ ਤੋਂ ਇਲਾਵਾ ਉੱਤਰ–ਪੱਛਮੀ ਸੀਟ ਉੱਤੇ ਵੀ 10 ਵਿੱਚੋਂ 6 ਸੀਟਾਂ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੂਜੇ ਨੰਬਰ ਉੱਤੇ ਰਹੇ ਹਨ। ਬਾਕੀ ਹੋਰ ਪੰਜ ਸੀਟਾਂ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇੱਕ–ਦੋ ਸੀਟਾਂ ਉੱਤੇ ਹੀ ਥੋੜ੍ਹੀ ਬੜ੍ਹਤ ਬਣਾਉਣ ਵਿੱਚ ਕਾਮਯਾਬ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Delhi s Kejriwal Government will continue next year