ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਹਨੀਪ੍ਰੀਤ ਨੂੰ ਮਿਲੇਗੀ ਜੇਲ੍ਹ ’ਚ ਡੇਰਾ ਮੁਖੀ ਨੂੰ ਮਿਲਣ ਦੀ ਇਜਾਜ਼ਤ?

ਕੀ ਹਨੀਪ੍ਰੀਤ ਨੂੰ ਮਿਲੇਗੀ ਜੇਲ੍ਹ ’ਚ ਡੇਰਾ ਮੁਖੀ ਨੂੰ ਮਿਲਣ ਦੀ ਇਜਾਜ਼ਤ?

ਪੰਚਕੂਲਾ ਹਿੰਸਾ ਦੀ ਮੁਲਜ਼ਮ ਹਨੀਪ੍ਰੀਤ ਇੰਸਾਂ ਨੂੰ ਅੰਬਾਲ਼ਾ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋਇਆਂ ਨੂੰ ਪੰਜ ਦਿਨ ਬੀਤ ਚੁੱਕੇ ਹਨ ਤੇ ਉਹ ਹਾਲੇ ਤੱਕ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲਣ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਨਹੀਂ ਗਈ ਹੈ। ਇਸ ਜੇਲ੍ਹ ਦੇ ਕੈਦੀਆਂ ਨੂੰ ਮੁਲਾਕਾਤੀ ਜਾਂ ਤਾਂ ਸੋਮਵਾਰ ਨੂੰ ਮਿਲ ਸਕਦੇ ਹਨ ਤੇ ਜਾਂ ਵੀਰਵਾਰ ਨੂੰ।

 

 

ਪਰ ਸੋਮਵਾਰ ਨੂੰ ਜਿਹੜੇ 10 ਜਣਿਆਂ ਨੇ ਡੇਰਾ ਮੁਖੀ ਨੂੰ ਮਿਲਣ ਜਾਣਾ ਹੈ, ਉਨ੍ਹਾਂ ਦੇ ਨਾਂਵਾਂ ਦੀ ਸੂਚੀ ਵਿੱਚ ਹਨੀਪ੍ਰੀਤ ਦਾ ਨਾਂਅ ਨਹੀਂ ਹੈ। ਮੁਲਾਕਾਤੀਆਂ ਵਿੱਚ ਜਿਹੜੇ 10 ਨਾਂਅ ਹਨ; ਉਨ੍ਹਾਂ ਵਿੱਚ ਮਾਂ ਨਸੀਬ ਕੌਰ, ਪਤਨੀ ਹਰਜੀਤ ਕੌਰ, ਪੁੱਤਰਰ ਜਸਮੀਤ, ਧੀ ਅਮਨਪ੍ਰੀਤ ਤੇ ਚਰਨਪ੍ਰੀਤ ਤੋਂ ਇਲਾਵਾ ਤਿੰਨ ਵੱਖੋ–ਵੱਖਰੇ ਵਕੀਲ ਸ਼ਾਮਲ ਹਨ।

 

 

ਜੇਲ੍ਹ ਦੇ ਸੂਤਰਾਂ ਮੁਤਾਬਕ ਹਨੀਪ੍ਰੀਤ ਨੇ ਸ਼ੁੱਕਰਵਾਰ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਰਾਮ ਰਹੀਮ ਨੂੰ ਮਿਲਣ ਦੀ ਇਜਾਜ਼ਤ ਮੰਗੀ ਸੀ; ਜਿਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਰੱਦ ਕਰ ਦਿੱਤਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਪੰਚਕੂਲਾ ਦੀ ਅਦਾਲਤ ਨੇ ਹਨੀਪ੍ਰੀਤ ਕੌਰ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਸੀ ਤੇ ਉਸ ਤੋਂ ਪਹਿਲਾਂ ਉਸ ’ਤੋਂ ਰਾਜ–ਧਰੋਹ ਦੇ ਦੋਸ਼ ਵਾਪਸ ਲੈ ਲਏ ਗਏ ਸਨ।

 

 

25 ਅਗਸਤ, 2017 ਨੂੰ ਜਦੋਂ ਡੇਰਾ ਮੁਖੀ ਉੱਤੇ ਦੋਸ਼ ਤੈਅ ਹੋ ਗਏ ਸਨ ਤੇ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ; ਤਦ ਪੰਚਕੂਲਾ ’ਚ ਵੱਡੇ ਪੱਧਰ ’ਤੇ ਹਿੰਸਾ ਫੈਲ ਗਈ ਸੀ। ਉੱਥੇ 3 ਦਰਜਨ ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਉਸੇ ਹਿੰਸਾ ਨੂੰ ਭੜਕਾਉਣ ਦਾ ਦੋਸ਼ ਹਨੀਪ੍ਰੀਤ ਤੇ 39 ਹੋਰਨਾਂ ਉੱਤੇ ਲੱਗਾ ਸੀ।

 

 

ਹੁਣ ਬਾਕੀ ਦੇ 39 ਜਣਿਆਂ ’ਤੋਂ ਵੀ ਰਾਜ–ਧਰੋਹ ਦੇ ਦੋਸ਼ ਵਾਪਸ ਲੈ ਲਏ ਗਏ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Honeypreet get approval to meet Dera Head in jail