ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਹਿੰਦ-ਪਾਕਿ ਨੂੰ ਨੇੜੇ ਲਿਆ ਸਕਣਗੇ ਸਿੱਧੂ ਤੇ ਕਪਿਲ ਦੇਵ ਨੂੰ ਮਿਲੇ ਇਮਰਾਨ ਦੇ ਸੱਦਾ-ਪੱਤਰ

ਕੀ ਹਿੰਦ-ਪਾਕਿ ਨੂੰ ਨੇੜੇ ਲਿਆ ਸਕਣਗੇ ਸਿੱਧੂ ਤੇ ਕਪਿਲ ਦੇਵ ਨੂੰ ਮਿਲੇ ਇਮਰਾਨ ਦੇ ਸੱਦਾ-ਪੱਤਰ

ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ਨੇ ਆਪਣੇ ਦੋਸਤ, ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ-ਪੱਤਰ ਭੇਜਿਆ ਹੈ। ਇਮਰਾਨ ਨੇ ਨਵਜੋਤ ਸਿੱਧੂ ਨਾਲ ਫ਼ੋਨ `ਤੇ ਵੀ ਗੱਲ ਕੀਤੀ ਹੈ। ਸਿੱਧੂ ਹੁਰਾਂ ਨੇ ਹਲੀਮੀ ਨਾਲ ਉਹ ਸੱਦਾ ਕਬੂਲ ਕਰ ਕੇ ਸਹੁੰ-ਚੁਕਾਈ ਸਮਾਰੋਹ `ਚ ਜਾਣ ਦੀ ਸਹਿਮਤੀ ਦੇ ਦਿੱਤੀ ਹੈ। ਉੱਧਰ ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਵੀ ਇਮਰਾਨ ਖ਼ਾਨ ਦਾ ਇਹ ਸੱਦਾ-ਪੱਤਰ ਮਿਲ ਗਿਆ ਹੈ।


ਸ. ਸਿੱਧੂ ਨੇ ਦੱਸਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਸਕੱਤਰੇਤ ਵੱਲੋਂ ਆਏ ਸੱਦਾ-ਪੱਤਰ `ਚ 18 ਅਗਸਤ ਨੂੰ ਇਸਲਾਮਾਬਾਦ `ਚ ਹੋ ਰਹੇ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ-ਚੁਕਾਈ ਸਮਾਰੋਹ `ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।


ਇਸ ਸੱਦਾ-ਪੱਤਰ ਦੀ ਉਡੀਕ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਸੀ। ਵਿੱਚ ਜਿਹੇ ਖ਼ਬਰਾਂ ਆ ਗਈਆਂ ਸਨ ਕਿ ਸ਼ਾਇਦ ਹੁਣ ਵਿਦੇਸ਼ ਤੋਂ ਕਿਸੇ ਨੂੰ ਵੀ ਨਹੀਂ ਸੱਦਿਆ ਜਾਵੇਗਾ।


ਇਸ ਸੱਦਾ-ਪੱਤਰ ਨੂੰ ਦੋਵੇਂ ਦੇਸ਼ਾਂ ਨੂੰ ਇੱਕ ਵਾਰ ਫਿਰ ਜੋੜਨ ਦਾ ਸੁਨੇਹਾ ਮੰਨਿਆ ਜਾ ਰਿਹਾ ਹੈ। ਹੁਣ ਵੇਖਣਾ ਇਹ ਹੈ ਕਿ ਕੀ ਇਮਰਾਨ ਦਾ ਸਿੱਧੂ ਨੂੰ ਇਹ ਸੱਦਾ-ਪੱਤਰ ਭਾਰਤ ਤੇ ਪਾਕਿਸਤਾਨ ਨੂੰ ਮੁੜ ਇੱਕ-ਦੂਜੇ ਦੇ ਨੇੜੇ ਲਿਆਉਣ `ਚ ਕਾਮਯਾਬ ਹੋ ਸਕੇਗਾ। ਬਹੁਤੇ ਲੋਕਾਂ ਨੂੰ ਇਹ ਸੱਚ ਲੱਗਦਾ ਹੈ ਪਰ ਫਿਰਕੂ ਸਿਆਸਤ `ਤੇ ਆਪਣੀ ਟੇਕ ਰੱਖਣ ਵਾਲੇ ਇਸ ਪਿਆਰ ਭਰੇ ਸੱਦਾ-ਪੱਤਰ `ਚ ਵੀ ਨਫ਼ਰਤ ਦਾ ਰੰਗ ਭਰਨ ਦਾ ਜਤਨ ਕਰ ਰਹੇ ਹਨ।


ਇਮਰਾਨ ਖ਼ਾਨ ਨੇ ਆਪਣੇ ‘ਵਿਰੋਧੀ ਦੇਸ਼` ਭਾਰਤ ਦੇ ਕਿਸੇ ਸਿਆਸੀ ਆਗੂ ਨੂੰ ਨਹੀਂ, ਸਗੋਂ ਆਪਣੇ ਪੁਰਾਣੇ ਖਿਡਾਰੀ ਦੋਸਤ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਈ-ਮੇਲ ਰਾਹੀਂ ਭੇਜਿਆ ਹੈ। 

ਕੀ ਹਿੰਦ-ਪਾਕਿ ਨੂੰ ਨੇੜੇ ਲਿਆ ਸਕਣਗੇ ਸਿੱਧੂ ਤੇ ਕਪਿਲ ਦੇਵ ਨੂੰ ਮਿਲੇ ਇਮਰਾਨ ਦੇ ਸੱਦਾ-ਪੱਤਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Imran s invitation to Sidhu and Kapil bring Indo Pak nearer