ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੀ ਹੁਣ ਅਮਰੀਕਾ ਤੋਂ ਡ੍ਰੋਨ ਖ਼ਰੀਦੇਗਾ ਭਾਰਤ?

​​​​​​​ਕੀ ਹੁਣ ਅਮਰੀਕਾ ਤੋਂ ਡ੍ਰੋਨ ਖ਼ਰੀਦੇਗਾ ਭਾਰਤ?

ਪਿਛਲੇ ਮਹੀਨੇ ਜਦ ਤੋਂ ਫ਼ਾਰਸ ਦੀ ਖਾੜੀ ਵਿੱਚ ਈਰਾਨ ਨੇ ਅਮਰੀਕਾ ਦਾ ਗਲੋਬਲ–ਹਾਕ ਨਾਂਅ ਦਾ ਡ੍ਰੋਨ ਡੇਗਿਆ ਹੈ; ਤਦ ਤੋਂ ਭਾਰਤ ਇਸ ਬਾਰੇ ਵਿਚਾਰ ਕਰ ਰਿਹਾ ਹੈ ਕਿ ਕੀ ਅਮਰੀਕਾ ’ਚ ਬਣੇ ਇਸ ਡ੍ਰੋਨ (ਆਪੇ ਉੱਡਣ ਵਾਲਾ ਤੇ ਰਿਮੋਟ ਕੰਟਰੋਲ ਨਾਲ ਸੰਚਾਲਿਤ ਹੋਣ ਵਾਲਾ ਹਵਾਈ ਜਹਾਜ਼) ਨੂੰ ਭਾਰਤੀ ਹਵਾਈ ਫ਼ੌਜ ਲਈ ਖ਼ਰੀਦਿਆ ਜਾਵੇ ਕਿ ਨਾ। ਦਰਅਸਲ, ਹਥਿਆਰਾਂ ਤੇ ਅਸਲੇ ਨਾਲ ਲੈਸ ਇਨ੍ਹਾਂ ਅਮਰੀਕੀ ਡ੍ਰੋਨ ਦੀ ਲਾਗਤ ਦੇ ਮੱਦੇਨਜ਼ਰ ਅਜਿਹਾ ਵਿਚਾਰ–ਵਟਾਂਦਰਾ ਜ਼ਰੂਰੀ ਵੀ ਬਣਦਾ ਹੈ।

 

 

ਈਰਾਨ ਨੇ ਬੀਤੀ 20 ਜੂਨ ਨੂੰ ਅਮਰੀਕਾ ਦਾ ਬੇਹੱਦ ਉੱਚ–ਮਿਆਰੀ ਸਮਝਿਆ ਜਾਂਦਾ ਆਰਕਿਊ–4 ਗਲੋਬਲ ਹਾਕ ਆਪਣੀ ਐੱਸ–300 ਮਿਸਾਇਲ ਪ੍ਰਣਾਲੀ ਨਾਲ ਡੇਗਿਆ ਸੀ।

 

 

ਦਰਅਸਲ, ਭਾਰਤ ਦੀਆਂ ਤਿੰਨੇ ਫ਼ੌਜਾਂ – ਥਲ ਸੈਨਾ, ਜਲ ਸੈਨਾ ਤੇ ਵਾਯੂ ਸੈਨਾ – ਨੇ 6 ਅਰਬ ਡਾਲਰ ਦੀ ਲਾਗਤ ਨਾਲ ਅਮਰੀਕਾ ਤੋਂ 30 ਡ੍ਰੋਨ ਖ਼ਰੀਦਣ ਦੀ ਯੋਜਨਾ ਉਲੀਕੀ ਸੀ। ਪਰ ਹਾਲੇ ਤੱਕ ਤਿੰਨੇ ਫ਼ੌਜਾਂ ਦੇ ਮੁਖੀਆਂ ਨੇ ਰੱਖਿਆ ਮੰਤਰੀ ਤੱਕ ਪਹੁੰਚ ਕਰ ਕੇ ਡ੍ਰੋਨਜ਼ ਦੀ ਅਜਿਹੀ ਕਿਸੇ ਜ਼ਰੂਰਤ ਬਾਰੇ ਨਹੀਂ ਦੱਸਿਆ।

 

 

ਭਾਰਤੀ ਹਵਾਈ ਫ਼ੌਜ ਤੇ ਥਲ ਸੈਨਾ ਨੇ 10–10 ਪ੍ਰੀਡੇਟਰ–ਬੀ ਡ੍ਰੋਨ ਖ਼ਰੀਣੇ ਸਨ ਤੇ ਸਮੁੰਦਰੀ ਫ਼ੌਜ ਨੇ ਲੰਮੀ ਦੂਰੀ ਤੱਕ ਖ਼ੁਫ਼ੀਆ ਚੌਕਸੀ ਰੱਖਣ ਵਾਲੇ ਡ੍ਰੋਨ ਲੈਣੇ ਸਨ।

 

 

ਉੱਚ–ਪੱਧਰੀ ਫ਼ੌਜੀ ਸੂਤਰਾਂ ਮੁਤਾਬਕ ਭਾਰਤੀ ਹਵਾਈ ਫ਼ੌਜ ਨੇ ਹੁਣ ਮਕਬੂਜ਼ਾ ਕਸ਼ਮੀਰ ਜਾਂ ਕੰਟਰੋਲ ਰੇਖਾ ਲਾਗਲੇ ਇਲਾਕਿਆਂ ਵਿੱਚ ਇਨ੍ਹਾਂ ਹਥਿਆਰਬੰਦ ਡ੍ਰੋਨ ਦੀ ਸੁਰੱਖਿਆ ਬਾਰੇ ਸੁਆਲ ਉਠਾਏ ਹਨ। ਇਹ ਬਹਿਸ ਹਾਲੇ ਅੰਦਰਖਾਤੇ ਹੀ ਚੱਲ ਰਹੀ ਹੈ। ਅਜਿਹੇ ਡ੍ਰੋਨ ਦੀ ਵਰਤੋਂ ਭਾਰਤੀ ਫ਼ੌਜਾਂ ਵੱਲੋਂ ਚੀਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਵੀ ਕੀਤੀ ਜਾਂਦੀ ਹੈ।

 

 

ਅਜਿਹੇ ਹਾਲਾਤ ਵਿੱਚ ਡ੍ਰੋਨ ਵਿੱਚ ਜੇ ਕੋਈ ਕਮੀਆਂ ਹੋਣਗੀਆਂ, ਤਾਂ ਉਹ ਭਾਰਤ ਲਈ ਬਹੁਤੇ ਲਾਹੇਵੰਦ ਨਹੀਂ ਹੋਣਗੇ।

 

 

ਇੱਕ ਸੀਨੀਅਰ ਫ਼ੌਜੀ ਕਮਾਂਡਰ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ਉੱਤੇ ਦੱਸਿਆ ਕਿ ਅਮਰੀਕਾ ਨੇ ਅਫ਼ਗ਼ਾਨਿਸਤਾਨ, ਪਾਕਿਸਤਾਨ, ਇਰਾਕ ਤੇ ਸੀਰੀਆ ਦੇ ਅਸਮਾਨਾਂ ਵਿੱਚ ਹਥਿਆਰਬੰਦ ਡ੍ਰੋਨ ਦੀ ਵਰਤੋਂ ਸਫ਼ਲਤਾਪੂਰਬਕ ਕੀਤੀ ਹੋਈ ਹੈ ਕਿਉਂਕਿ ਉੱਥੇ ਉਨ੍ਹਾਂ ਦੀ ਹਵਾਈ ਫ਼ੌਜ ਦੀ ਚੜ੍ਹਤ ਸੀ।

 

 

ਇਨ੍ਹਾਂ ’ਚੋਂ ਪਾਕਿਸਤਾਨ ਹੀ ਦੇਸ਼ ਹੈ, ਜਿਸ ਕੋਲ ਡ੍ਰੋਨ ਡੇਗਣ ਦੀ ਸਮਰੱਥਾ ਮੌਜੂਦ ਹੈ ਪਰ ਉਹ ਕੋਈ ਅਮਰੀਕੀ ਡ੍ਰੋਨ ਡੇਗਣ ਤੋ਼ ਪਹਿਲਾਂ 100 ਵਾਰ ਸੋਚੇਗਾ।

 

 

ਹਾਲੇ ਇਹ ਫ਼ੈਸਲਾ ਲਿਆ ਜਾਣਾ ਬਾਕੀ ਹੈ ਕਿ ਭਾਰਤ ਹੁਣ ਅਮਰੀਕੀ ਡ੍ਰੋਨ ਖ਼ਰੀਦੇਗਾ ਜਾਂ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will India now purchase Drone from USA