ਅਗਲੀ ਕਹਾਣੀ

ਕੀ ਕੁਲਦੀਪ ਬਿਸ਼ਨੋਈ ਬਚਾ ਸਕਣਗੇ ਰਵਾਇਤੀ ਆਦਮਪੁਰ ਵਿਧਾਨ ਸਭਾ ਸੀਟ?

ਸੁਨੀਤਾ ਫ਼ੌਗਾਟ (ਖੱਬੇ) ਅਤੇ ਕੁਲਦੀਪ ਬਿਸ਼ਨੋਈ

ਹਰਿਆਣਾ ਸੂਬਾ ਬਣਨ ਦੇ ਬਾਅਦ ਤੋਂ ਸਾਲ 2014 ਤੱਕ ਹੋਈਆਂ 12 ਵਿਧਾਨ ਸਭਾ ਚੋਣਾਂ ਵਿੱਚੋਂ 11 ਵਾਰ ਲਗਾਤਾਰ ਬਿਸ਼ਨੋਈ ਪਰਿਵਾਰ ਦਾ ਹੀ ਕੋਈ ਨਾ ਕੋਈ ਉਮੀਦਵਾਰ ਆਦਮਪੁਰ ਹਲਕੇ ਤੋਂ ਜਿੱਤਦਾ ਰਿਹਾ ਹੈ। ਇਸ ਲਈ ਇਹ ਸੀਟ ਹੁਣ ਇਸ ਪਰਿਵਾਰ ਲਈ ਵੱਕਾਰ ਦਾ ਸੁਆਲ ਬਣੀ ਹੋਈ ਹੈ।

 

 

ਇਸੇ ਸੀਟ ਤੋਂ ਸ੍ਰੀ ਹਰੀ ਸਿੰਘ ਜਿੱਤ ਕੇ ਹਰਿਆਣਾ ਦੀ ਪਹਿਲੀ ਵਿਧਾਨ ਸਭਾ ’ਚ ਪੁੱਜੇ ਸਨ। ਉਸ ਤੋਂ ਬਾਅਦ ਇਸ ਸੀਟ ਉੱਤੇ ਭਜਨ ਲਾਲ ਪਰਿਵਾਰ ਦੀ ਹੀ ਸਰਦਾਰੀ ਕਾਇਮ ਰਹੀ ਹੈ।

 

 

ਇਸ ਵਾਰ ਕੁਲਦੀਪ ਬਿਸ਼ਨੋਈ ਲਈ ਆਪਣੇ ਪਰਿਵਾਰ ਦੀ ਰਵਾਇਤੀ ਸੀਟ ਬਚਾਉਣਾ ਕੋਈ ਸੌਖਾ ਕੰਮ ਨਹੀਂ ਹੋਵੇਗਾ। ਸ੍ਰੀ ਬਿਸ਼ਨੋਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਭਜਨ ਲਾਲ ਦੇ ਪੁੱਤਰ ਹਨ। ਉਹ ਆਪਣੇ ਹਲਕੇ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਆਮ ਵੋਟਰਾਂ ਨੂੰ ਮਿਲ ਰਹੇ ਹਨ।

 

 

ਉਨ੍ਹਾਂ ਦਾ ਮੁਕਾਬਲਾ ਐਤਕੀਂ ਸੋਨਾਲੀ ਫ਼ੌਗਾਟ ਨਾਲ ਹੋਣਾ ਹੈ; ਜੋ ਖ਼ੁਦ ਬਹੁਤ ਹਰਮਨਪਿਆਰੇ ਹਨ।

 

 

ਪੰਜ ਕੁ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਕੁਲਦੀਪ ਬਿਸ਼ਨੋਈ ਨੇ ਆਪਣੇ ਪੁੱਤਰ ਭੱਵਯ ਬਿਸ਼ਨੋਈ ਨੂੰ ਹਿਸਾਰ ਸੀਟ ਤੋਂ ਮੈਦਾਨ ’ਚ ਉਤਾਰਿਆ ਸੀ ਪਰ ਉਹ ਹਾਰ ਗਏ ਸਨ। ਉਨ੍ਹਾਂ ਨੂੰ ਆਪਣੇ ਆਦਮਪੁਰ ਹਲਕੇ ’ਚੋਂ ਵੀ ਭਾਜਪਾ ਉਮੀਦਵਾਰ ਨਾਲੋਂ ਕਾਫ਼ੀ ਘੱਟ ਵੋਟਾਂ ਪਈਆਂ ਸਨ।

 

 

ਇਸੇ ਲਈ ਕੁਲਦੀਪ ਬਿਸ਼ਨੋਈ ਨੂੰ ਹੁਣ ਵੱਡੀ ਚਿੰਤਾ ਲੱਗੀ ਹੋਈ ਹੈ ਕਿ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦਾ ਕੀ ਬਣੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Kuldeep Bishnoi be able to save his traditional Aadmpur Assembly Seat