ਲੌਕਡਾਊਨ ਦੌਰਾਨ ਲੋਕਾਂ ਨੂੰ ਕਈ ਛੋਟਾਂ ਦੇਣ ਦੌਰਾਨ ਸਰਕਾਰ ਨੇ ਤਿੰਨ ਮਈ ਤੋਂ ਬਾਅਦ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ’ਚ ਕੋਰੋਨਾ ਦੀ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ’ਚ ਹੋ ਰਹੇ ਵਾਧੇ ਕਾਰਨ ਇਸ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਸੰਭਾਵਨਾ ਘੱਟ ਹੈ। ਉਂਝ ਭਾਵੇਂ ਇਸ ਦੇ ਰੂਪ ਵਿੱਚ ਕੁਝ ਤਬਦੀਲੀ ਕਰਨ ਤੇ ਕੁਝ ਖੇਤਰਾਂ ’ਚ ਛੋਟ ਦਿੱਤੇ ਜਾਣ ਦਾ ਸੰਭਾਵਨਾ ਹੈ।
ਸਨਿੱਚਰਵਾਰ ਨੂੰ ਕੈਬਿਨੇਟ ਸਕੱਤਰ ਰਾਜੀਵ ਗੌਬਾ ਨੇ ਵਿਭਿੰਨ ਰਾਜਾਂ ਦੇ ਮੁੱਖ ਸਕੱਤਰ, ਡੀਜੀਪੀਜ਼ ਤੇ ਸਿਹਤ ਵਿਭਾਗ ਨਾਲ ਜੁੜੇ ਮੁੱਖ ਅਧਿਕਾਰੀਆਂ ਨਾਲ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ ਹੈ।
ਕੇਂਦਰ ਸਰਕਾਰ ’ਚ ਵਿਭਿੰਨ ਪੱਧਰਾਂ ’ਤੇ ਹੋ ਰਹੀ ਲਗਾਤਾਰ ਸਮੀਖਿਆ ’ਚ ਲੌਕਡਾਊਨ ਨੂੰ ਹੋਰ ਅੱਗੇ ਵਧਾਉਣ ਬਾਰੇ ਵਿਚਾਰ ਹੋ ਰਿਹਾ ਹੈ। ਹੁਣ ਤੱਕ ਕਿਸੇ ਰਾਜ ਸਰਕਾਰ ਨੇ ਵੀ ਲੌਕਡਾਊਨ ਖ਼ਤਮ ਕਰਨ ਦੀ ਗੱਲ ਨਹੀਂ ਆਖੀ ਹੈ। ਸਗੋਂ ਕੁਝ ਰਾਜਾਂ ਨੇ ਤਾਂ ਤਿੰਨ ਮਈ ਤੋਂ ਬਾਅਦ ਵੀ ਕੁਝ ਸਮੇਂ ਲਈ ਪਾਬੰਦੀਆਂ ਜਾਰੀ ਰੱਖਣ ਦੀ ਹਦਾਇਤ ਜਾਰੀ ਕਰ ਦਿੱਤੀ ਹੈ।
ਹਾਲਾਤ ਨੂੰ ਕਾਬੂ ਹੇਠ ਰੱਖਣ ਲਈ ਗ੍ਰਹਿਹ ਮੰਤਰਾਲਾ ਲਗਾਤਾਰ ਰਿਆਇਤਾਂ ਦਾ ਐਲਾਨ ਕਰ ਰਿਹਾ ਹੈ, ਜਿਸ ਨਾਲ ਲੋਕਾਂ ਦੀਆਂ ਔਕੜਾਂ ਘੱਟ ਹੋਣ ਦੀ ਸੰਭਾਵਨਾ ਹੈ। ਛੋਟੇ ਪੱਧਰ ’ਤੇ ਹੀ ਸਹੀ, ਆਰਥਿਕ ਗਤੀਵਿਧੀਆਂ ਦੀ ਸ਼ੁਰੂਆਤ ਹੋਣ ਨਾਲ ਮਜ਼ਦੂਰਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।
ਵਿਭਿੰਨ ਖੇਤਰਾਂ ’ਚ ਦੁਕਾਨਾਂ ਖੋਲ੍ਹਣ ਨਾਲ ਲੋਕਾਂ ਦੀਆਂ ਔਕੜਾਂ ਘਟਣਗੀਆਂ। ਸੂਤਰਾਂ ਅਨੁਸਾਰ ਵਿਭਿੰਨ ਏਜੰਸੀਆਂ ਦਾ ਮੰਨਣਾ ਹੈ ਕਿ ਜਦੋਂ ਤੱਕ ਕੋਰੋਨਾ–ਪਾਜ਼ਿਟਿਵ ਵਿਅਕਤੀਆਂ ਦੀ ਗਿਣਤੀ ’ਚ ਕਮੀ ਆਉਣੀ ਸ਼ੁਰੂ ਨਹੀਂ ਹੋਵੇਗੀ, ਉਸ ਤੋਂ ਪਹਿਲਾਂ ਲੌਕਡਾਊਨ ਖ਼ਤਮ ਕਰਨ ਦੇ ਖਤਰੇ ਵੱਧ ਹਨ। ਅਜਿਹੇ ਹਾਲਾਤ ’ਚ ਰਾਜ ਤੇ ਕੇਂਦਰ ਇਸ ਨੂੰ ਕੁਝ ਹੋਰ ਮਿਆਦ ਲਈ ਅੱਗੇ ਵਧਾ ਸਕਦੇ ਹਨ।
27 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦੇ ਵਿਭਿੰਨ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਹੋਣ ਵਾਲੀ ਗੱਲਬਾਤ ’ਚ ਰਾਜ; ਆਰਥਿਕ ਮਦਦ, ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਤੇ ਕੁਝ ਸਥਾਨਾਂ ’ਤੇ ਹੋਣ ਵਾਲੇ ਸੰਵਾਦ ’ਚ ਰਾਜ ਆਰਥਿਕਮਦਦ, ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਅਤੇ ਕੁਝ ਥਾਵਾਂ ’ਤੇ ਛੋਟ, ਖਾਸਾ ਤੌਰ ’ਤੇ ਕੋਰੋਨਾ–ਮੁਕਤ ਜ਼ਿਲ੍ਹਿਆਂ ’ਚ ਗਤੀਵਿਧੀਆਂ ਸ਼ੁਰੂ ਕਰਨ ਦੇ ਮੁੱਦੇ ਉਠਾ ਸਕਦੇ ਹਨ।
ਕੁੱਲ ਮਿਲਾ ਕੇ ਜ਼ਿਆਦਾਤਰ ਸੂਬੇ ਲੌਕਡਾਊਨ ਨੂੰ ਹਾਲੇ ਪੂਰੀ ਰਤ੍ਹਾਂ ਖ਼ਤਮ ਕਰਨ ਦੇ ਹੱਕ ’ਚ ਨਹੀਂ ਹਨ। ਕੇਂਦਰ ਅਘੀਨ ਕੰਮ ਕਰ ਰਹੇ 11 ਵਿਸ਼ੇਸ਼ ਸਮੂਹਾਂ ’ਚ ਵੀ ਹਾਲਾਤ ਦੀ ਲਗਾਤਾਰ ਸਮੀਖਿਆ ਹੋ ਰਹੀ ਹੈ। ਸੂਤਰਾਂ ਮੁਤਾਬਕ ਤਿੰਨ ਮਈ ਤੋਂ ਬਾਅਦ ਵਿਭਿੰਨ ਰਾਜਾਂ ਵਿੱਚ ਵੱਖੋ–ਵੱਖਰੀ ਛੋਟ ਦਾ ਘੇਰਾ ਵਧਾਇਆ ਜਾਵੇਗਾ ਅਤੇ ਕੋਰੋਨਾ–ਮੁਕਤ ਇਲਾਕਿਆਂ ’ਚ ਗਤੀਵਿਧੀਆਂ ਨੂੰ ਸੀਮਾਵਾਂ ਅੰਦਰ ਆਮ ਪੈਮਾਨੇ ’ਤੇ ਲਿਆਉਣ ਦਾ ਜਤਨ ਕੀਤਾ ਜਾਵੇਗਾ।
ਕੁਝ ਖੇਤਰਾਂ ਨੂ ਲੌਕਡਾਊਨ ਤੋਂ ਮੁਕਤ ਵੀ ਕੀਤਾ ਜਾ ਸਕਦਾ ਹੈ ਪਰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਆਵਾਜਾਈ ਖੋਲ੍ਹੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ।