ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਅਰਬਾਂ ਦੇ ਆਮਰਪਾਲੀ ਘੁਟਾਲੇ ’ਚ ਮਹਿੰਦਰ ਸਿੰਘ ਧੋਨੀ ਵਿਰੁੱਧ ਹੋਵੇਗੀ ਕਾਰਵਾਈ?

ਕੀ ਅਰਬਾਂ ਦੇ ਆਮਰਪਾਲੀ ਘੁਟਾਲੇ ’ਚ ਮਹਿੰਦਰ ਸਿੰਘ ਧੋਨੀ ਵਿਰੁੱਧ ਹੋਵੇਗੀ ਕਾਰਵਾਈ?

ਵਿਸ਼ਵ–ਪੱਧਰੀ ਕ੍ਰਿਕਟਰ ਅਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ ਮੁਸੀਬਤਾਂ ਵਧਦੀਆਂ ਵਿਖਾਈ ਦੇ ਰਹੀਆਂ ਹਨ। ਆਮਰਪਾਲੀ ਬਿਲਡਰ ਵਿਰੁੱਧ ਦਰਜ ਐੱਫ਼ਆਈਆਰ ਵਿੱਚ ਸ਼ਿਕਾਇਤਕਰਤਾ ਨੇ ਅਰਬਾਂ ਰੁਪਏ ਦੇ ਕਥਿਤ ਘੁਟਾਲੇ ਵਿੱਚ ਮਹਿੰਦਰ ਸਿੰਘ ਧੋਨੀ ਦਾ ਨਾਂਅ ਮੁਲਜ਼ਮ ਵਜੋਂ ਦਰਜ ਕਰਨ ਦੀ ਮੰਗ ਕੀਤੀ ਹੈ।

 

 

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਬੀਤੀ 27 ਨਵੰਬਰ ਨੂੰ ਦਰਜ ਕੀਤੀ ਗਈ FIR ਵਿੱਚ ਇਸ ਦਾ ਸਪੱਸ਼ਟ ਜ਼ਿਕਰ ਹੈ। ਇਸ ਵਿੱਚ ਆਮਰਪਾਲੀ ਗਰੁੱਪ, ਉਸ ਦੇ ਮਾਲਕ ਅਨਿਲ ਕੁਮਾਰ ਸ਼ਰਮਾ, ਸ਼ਿਵ ਪ੍ਰਿਆ, ਮੋਹਿਤ ਗੁਪਤਾ ਆਦਿ ਨੂੰ ਬਤੌਰ ਮੁਲਜ਼ਮ ਸ਼ਾਮਲ ਕੀਤਾ ਗਿਆ ਹੈ।

 

 

FIR ਨੰਬਰ 265 ਵਿੱਚ ਸ਼ਿਕਾਇਤਕਰਤਾ ਰੂਪੇਸ਼ ਕੁਮਾਰ ਸਿੰਘ ਹਨ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਉੱਚ–ਪੱਧਰੀ ਸੂਤਰਾਂ ਤੇ FIR ਵਿੱਚ ਦਰਜ ਮਜ਼ਮੂਨ ਮੁਤਾਬਕ ਗਾਹਕਾਂ ਨੂੰ ਲੁਭਾਉਣੇ ਸੁਫ਼ਨੇ ਵਿਖਾ ਕੇ ਅਰਬਾਂ ਰੁਪਏ ਡਕਾਰ ਜਾਣ ਵਾਲੇ ਆਮਰਪਾਲੀ ਬਿਲਡਰ ਨੇ ਐੱਮਐੱਸ ਧੋਨੀ ਨੂੰ ਵੀ ਖੁੱਲ੍ਹ ਕੇ ਵਰਤਿਆ।

 

 

ਦੋਸ਼ ਹੈ ਕਿ ਮਹਿੰਦਰ ਸਿੰਘ ਧੋਨੀ ਨੂੰ ਆਮਰਪਾਲੀ ਗਰੁੱਪ ਦਾ ‘ਬ੍ਰਾਂਡ ਅੰਬੈਸਡਰ’ ਸਿਰਫ਼ ਇਸ ਲਈ ਬਣਾਇਆ ਗਿਆ ਕਿ ਤਾਂ ਜੋ ਲੋਕ ਮਹਿੰਦਰ ਸਿੰਘ ਧੋਨੀ ਦੇ ਨਾਂਅ ’ਤੇ ਆਸਾਨੀ ਨਾਲ ਲੋਕ ਫਸ ਸਕਣ ਤੇ ਖ਼ੂਨ–ਪਸੀਨੇ ਦੀ ਗਾੜ੍ਹੀ ਕਮਾਈ ਇਸ ਪ੍ਰੋਜੈਕਟ ਵਿੱਚ ਸੁਆਹ ਕਰ ਸਕਣ। ਸ਼ਿਕਾਇਤਕਰਤਾ ਨੇ ਇਹ ਵੀ ਲਿਖਿਆ ਹੈ ਕਿ ਇਸ ਘੁਟਾਲੇ ਵਿੱਚ ਆਮਰਪਾਲੀ ਗਰੁੱਪ ਨੇ ਲਗਭਗ 2,647 ਕਰੋੜ ਰੁਪਏ ਆਪਣੇ ਵੱਖੋ–ਵੱਖਰੇ ਪ੍ਰੋਜੈਕਟਾਂ–ਟਾਵਰਾਂ ਦੇ ਨਾਂਅ ਉੱਤੇ ਅਣਜਾਣ ਗਾਹਕਾਂ ਤੋਂ ਇਕੱਠੇ ਕੀਤੇ।

 

 

ਇਸ ਤੋਂ ਬਾਅਦ ਇੰਨੀ ਭਾਰੀ ਰਕਮ ਨੂੰ ਇੱਧਰ–ਉੱਧਰ ਲਾ ਦਿੱਤਾ ਗਿਆ, ਜਦ ਕਿ ਉਹ ਸਾਰੇ ਪ੍ਰੋਜੈਕਟ ਹਾਲੇ ਤੱਕ ਅਧਵਾਟੇ ਪਏ ਹਨ। ਉੱਧਰ ਸੁਪਰੀਮ ਕੋਰਟ ਵੀ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਮੁਲਜ਼ਮਾਂ ਨੇ ਇਨ੍ਹਾਂ ਪ੍ਰੋਜੈਕਟਾਂ ਨੂੰ ਲਾਂਚ ਹੀ ਅਣਜਾਣ ਲੋਕਾਂ ਨੂੰ ਗੁੰਮਰਾਹ ਕਰ ਕੇ ਠੱਗਣ ਲਈ ਕੀਤਾ ਸੀ।

 

 

ਸ਼ਿਕਾਇਤਕਰਤਾ ਨੇ ਐਫ਼ਆਈਆਰ ਵਿੱਚ ਦਰਜ ਕਰਵਾਇਆ ਹੈ ਕਿ ਅਰਬਾਂ ਰੁਪਏ ਦੀ ਇਸ ਠੱਗੀ ਵਿੱਚ ਬੈਂਕ, ਗ੍ਰੇਟਰ ਨੌਇਡਾ ਉਦਯੋਗਿਕ ਵਿਕਾਸ ਅਥਾਰਟੀ ਦੀ ਵੀ ਮਿਲੀਭਗੁਤ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Mahendra Singh Dhoni be booked in Amarpali Scam of Billions