ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਇਸ ਵਰ੍ਹੇ PM ਨਰਿੰਦਰ ਮੋਦੀ ਕਰਨਗੇ ਇਮਰਾਨ ਖ਼ਾਨ ਦੀ ਮੇਜ਼ਬਾਨੀ?

ਕੀ ਇਸ ਵਰ੍ਹੇ PM ਨਰਿੰਦਰ ਮੋਦੀ ਤੇ ਇਮਰਾਨ ਖ਼ਾਨ ਵਿਚਾਲੇ ਹੋਵੇਗੀ ਗੱਲਬਾਤ?

ਭਾਰਤ ’ਚ ਇਸ ਵਰ੍ਹੇ ਦੇ ਅਖ਼ੀਰ ’ਚ ‘ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਇਜ਼ੇਸ਼ਨ’ (SCO) ਦੇ ਮੈਂਬਰ ਦੇਸ਼ਾਂ ਦੇ ਮੁਖੀਆਂ ਦੀ ਸਾਲਾਨਾ ਮੀਟਿੰਗ ਹੋਵੇਗੀ। ਭਾਰਤ ਵੱਲੋਂ ਇਸ ਲਈ ਪਾਕਿਸਤਾਨ ਨੂੰ ਵੀ ਸੱਦਾ ਜਾਵੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਿੱਤੀ।

 

 

ਬੁਲਾਰੇ ਨੇ ਦੱਸਿਆ ਕਿ ਸਮੂਹ ਦੇ ਸਾਰੇ ਅੱਠ ਮੈਂਬਰ ਦੇਸ਼ਾਂ, ਚਾਰ ਨਿਗਰਾਨਾਂ ਤੇ ਗੱਲਬਾਤ ਦੇ ਭਾਈਵਾਲ ਦੇਸ਼ਾਂ ਨੂੰ ਮੀਟਿੰਗ ਲਈ ਸੱਦਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਪੱਧਰ ਦੀ ਇਹ ਮੀਟਿੰਗ ਹਰ ਸਾਲ ਹੁੰਦੀ ਹੈ ਤੇ ਇਸ ਵਿੱਚ SCO ਦੇ ਪ੍ਰੋਗਰਾਮਾਂ ਦੌਰਾਨ ਬਹੁ–ਪੱਖੀ ਆਰਥਿਕ ਤੇ ਵਪਾਰਕ ਸਹਿਯੋਗ ਬਾਰੇ ਚਰਚਾ ਹੁੰਦੀ ਹੈ।

 

 

ਭਾਰਤ ਵੱਲੋਂ ਸਾਰੇ SCO ਮੈਂਬਰ ਦੇਸ਼ਾਂ ਨੂੰ ਸੱਦਾ ਦੇਣ ਦਾ ਮਤਲਬ ਹੈ ਕਿ ਉਸ ਸਮਾਰੋਹ ਲਈ ਜਾਂ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਖ਼ੁਦ ਜਾਂ ਉਨ੍ਹਾਂ ਦਾ ਕੋਈ ਨੁਮਾਇੰਦਾ ਮੰਤਰੀ ਜ਼ਰੂਰ ਪੁੱਜੇਗਾ।

 

 

ਤਦ ਹੋ ਸਕਦਾ ਹੈ ਕਿ ਦੋਵੇਂ ਮੁਲਕਾਂ ’ਚ ਚੱਲ ਰਹੇ ਤਣਾਅ ਦੌਰਾਨ ਉਸ ਵੇਲੇ ਕਿਸੇ ਦੁਵੱਲੀ ਗੱਲਬਾਤ ਦਾ ਦਰ ਵੀ ਖੁੱਲ੍ਹ ਜਾਵੇ। ਕੀ ਪਤਾ ਉਸ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਸ੍ਰੀ ਇਮਰਾਨ ਖ਼ਾਨ ਵਿਚਾਲੇ ਕੋਈ ਗੱਲਬਾਤ ਸੰਭਵ ਹੋ ਸਕੇ।

 

 

ਜੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਭਾਰਤ ਆਏ, ਤਦ 2019 ’ਚ ਸ੍ਰੀ ਨਰਿੰਦਰ ਮੋਦੀ ਦੇ ਦੋਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਮੇਜ਼ਬਾਨੀ ਦਾ ਇਹ ਪਹਿਲਾ ਮੌਕਾ ਹੋਵੇਗਾ।

 

 

ਉਂਝ ਭਾਰਤ ਲੰਮੇ ਸਮੇਂ ਤੋਂ ਇਹੋ ਆਖਦਾ ਆ ਰਿਹਾ ਹੈ ਕਿ ਅੱਤਵਾਦ ਤੇ ਗੱਲਬਾਤ ਨਾਲੋ–ਨਾਲ ਨਹੀਂ ਚੱਲ ਸਕਦੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will PM Narinder Modi host Imran Khan this year