ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਕੁਮਾਰ ਵਿਸ਼ਵਾਸ ਭਾਜਪਾ 'ਚ ਹੋਣਗੇ ਸ਼ਾਮਲ? ਕਵੀ ਨੇ ਦਿੱਤਾ ਜਵਾਬ

ਕਵੀ ਅਤੇ ਆਮ ਆਦਮੀ ਪਾਰਟੀ ਦੇ ਬਾਗ਼ੀ ਨੇਤਾ ਕੁਮਾਰ ਵਿਸ਼ਵਾਸ ਨੇ ਬੁੱਧਵਾਰ ਨੂੰ ਇਸ ਸਵਾਲ ਦਾ ਜਵਾਬ ਦਿੱਤਾ, ਜਿਸ ਬਾਰੇ ਚਰਚਾ ਟਵਿੱਟਰ ‘ਤੇ ਚੱਲ ਰਹੀ ਸੀ। ਅਜਿਹੀਆਂ ਚਰਚਾਵਾਂ ਸਨ ਕਿ ਕੁਮਾਰ ਵਿਸ਼ਵਾਸ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।


ਇਕ ਪੱਤਰਕਾਰ ਨੇ ਟਵਿੱਟਰ 'ਤੇ ਲਿਖਿਆ ਕਿ ਕੁਮਾਰ ਵਿਸ਼ਵਾਸ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ? ਇਸ ਦੇ ਜਵਾਬ ਵਿੱਚ, ਕੁਮਾਰ ਵਿਸ਼ਵਾਸ ਨੇ ਲਿਖਿਆ ਕਿ ਮੈਂ ਪ੍ਰਵਾਸੀ ਭਾਰਤੀਆਂ ਦੇ ਇੱਕ ਸਮਾਰੋਹ ਲਈ ਦੋਹਾ (ਕਤਰ) ਵਿੱਚ ਹਾਂ। ਯਹੀ ਸੇ ਜੁਆਇੰਨ ਕਰ ਲੂ ਤੁਮ ਕਹੋ ਤੋ?

 

 

 

ਕੁਮਾਰ ਵਿਸ਼ਵਾਸ ਨੇ ਅੱਗੇ ਲਿਖਿਆ ਕਿ ਹਰ ਹਫਤੇ ਇਸ ਖ਼ਬਰ ਦਾ ਰਿਪੀਟ ਅਲਾਰਮ ਲਗਾ ਕੇ ਹਫ਼ਤਾ ਚਲਾ ਲਿਆ ਕਰੋ, ਕਿਉਂ ਵਾਰ ਵਾਰ ਉਂਗਲਾਂ ਨੂੰ ਕਸ਼ਟ ਦਿੰਦੇ ਹੋ। ਤੁਹਾਨੂੰ ਦੱਸ ਦੇਈਏ ਕਿ ਕੁਮਾਰ ਵਿਸ਼ਵਾਸ ਆਮ ਆਦਮੀ ਪਾਰਟੀ ਦੇ ਬਾਨੀ ਮੈਂਬਰਾਂ ਵਿੱਚੋਂ ਇਕ ਹਨ। ਹਾਲਾਂਕਿ ਬਾਅਦ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਮੁਖੀ ਅਰਵਿੰਦ ਕੇਜਰੀਵਾਲ ਨਾਲ ਮਤਭੇਦ ਹੋਏ।

 

ਕੁਮਾਰ ਵਿਸ਼ਵਾਸ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅਮੇਠੀ ਤੋਂ ਰਾਹੁਲ ਗਾਂਧੀ ਅਤੇ ਸਮ੍ਰਿਤੀ ਇਰਾਨੀ ਖ਼ਿਲਾਫ਼ ਚੋਣ ਲੜੀ ਸੀ। ਹਾਲਾਂਕਿ, ਉਹ ਹਾਰ ਗਿਆ ਸੀ। ਇਸ ਤੋਂ ਬਾਅਦ ਸਾਲ 2017 ਵਿੱਚ ਉਨ੍ਹਾਂ ਨੂੰ ਰਾਜਸਥਾਨ ਲਈ ਪਾਰਟੀ ਦੀ ਚੋਣ ਕਮਾਂਡ ਦਿੱਤੀ ਗਈ ਸੀ। ਪਰ ਇਹ ਜ਼ਿੰਮੇਵਾਰੀ ਉਸ ਤੋਂ ਇਕ ਸਾਲ ਦੇ ਅੰਦਰ ਵਾਪਸ ਲੈ ਲਈ ਗਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:will poet kumar vishwas will join bjp know his answer