ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਗ਼ੀ ਵਿਧਾਇਕਾਂ ਦੇ ਮਾਮਲੇ ਨੂੰ ਸਖ਼ਤੀ ਨਾਲ ਨਿਪਟਾਂਗਾ ਤੇ ਮਿਸਾਲ ਕਾਇਮ ਕਰਾਂਗਾ: ਕਰਨਾਟਕ ਵਿਧਾਨ ਸਭਾ ਸਪੀਕਰ

ਬਾਗ਼ੀ ਵਿਧਾਇਕਾਂ ਦੇ ਮਾਮਲੇ ਨੂੰ ਸਖ਼ਤੀ ਨਾਲ ਨਿਪਟਾਂਗਾ ਤੇ ਮਿਸਾਲ ਕਾਇਮ ਕਰਾਂਗਾ: ਕਰਨਾਟਕ ਵਿਧਾਨ ਸਭਾ ਸਪੀਕਰ

ਕਰਨਾਟਕ ’ਚ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਸੰਕਟ ਚੱਲ ਰਿਹਾ ਹੈ ਤੇ ਇਸ ਨੂੰ ਹੱਲ ਕਰਨ ਵਿੱਚ ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਕੁਮਾਰ ਦੀ ਯਕੀਨੀ ਤੌਰ ’ਤੇ ਅਹਿਮ ਭੂਮਿਕਾ ਰਹੇਗੀ।

 

 

ਦਰਅਸਲ, ਇਹ ਸਿਆਸੀ ਸੰਕਟ ਕਾਂਗਰਸ–ਜਨਤਾ ਦਲ (ਐੱਸ) ਦੇ ਸੱਤਾਧਾਰੀ ਗੱਠਜੋੜ ਨਾਲ ਸਬੰਧਤ 16 ਵਿਧਾਇਕਾਂ ਦੇ ਅਸਤੀਫ਼ਿਆਂ ਪਿੱਛੋਂ ਪੈਦਾ ਹੋਇਆ ਹੈ। ਇਸ ਸੰਕਟ ਤੋਂ ਬਾਅਦ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸਪੀਕਰ ਸ੍ਰੀ ਕੇ.ਆਰ. ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਬਾਗ਼ੀ ਵਿਧਾਇਕਾਂ ਦੇ ਮਾਮਲੇ ਨਾਲ ਬਹੁਤ ਸਖ਼ਤੀ ਨਾਲ ਨਿਪਟਣਗੇ ਤੇ ਇੱਕ ਮਿਸਾਲ ਕਾਇਮ ਕਰਨ ਦਾ ਜਤਨ ਕਰਨਗੇ।

 

 

ਸਪੀਕਰ ਸ੍ਰੀ ਕੇ.ਆਰ. ਰਮੇਸ਼ ਕੁਮਾਰ ਨੇ ਗੱਲਬਾਤ ਦੌਰਾਨ ਇਹ ਵੀ ਸੰਕੇਤ ਦਿੱਤਾ ਕਿ ਸੋਮਵਾਰ ਨੂੰ ਉਹ ਸ੍ਰੀ ਐੱਚ.ਡੀ. ਕੁਮਾਰਸਵਾਮੀ ਨੂੰ ਵਿਧਾਨ ਸਭਾ ਸਦਨ ਵਿੱਚ ਆਪਣਾ ਬਹੁਮੱਤ ਸਿੱਧ ਕਰਨ ਲਈ ਆਖ ਸਕਦੇ ਹਨ।

 

 

ਉਨ੍ਹਾਂ ਦੱਸਿਆ ਕਿ ਸ੍ਰੀ ਕੁਮਾਰਸਵਾਮੀ ਨੇ ਪਹਿਲਾਂ ਵੀ ਉਨ੍ਹਾਂ ਨੂੰ ਬਿਜ਼ਨੇਸ ਐਡਵਾਇਜ਼ਰੀ ਕਮੇਟੀ ਰਾਹੀਂ ਅਜਿਹਾ ਕਰਨ ਬਾਰੇ ਆਖਿਆ ਸੀ ਪਰ ਤਦ ਵਿਰੋਧੀ ਧਿਰ ਭਾਜਪਾ ਦੇ ਆਗੂ ਬੀਐੱਸ ਯੇਦੀਯੁਰੱਪਾ ਸਦਨ ’ਚ ਮੌਜੂਦ ਨਹੀਂ ਸਨ। ਇਸੇ ਲਈ ਉਹ ਤਦ ਅਜਿਹੀ ਕਾਰਵਾਈ ਇੱਕਤਰਫ਼ਾ ਢੰਗ ਨਾਲ ਨਹੀਂ ਕਰ ਸਕਦੇ ਸਨ; ਇਸ ਲਈ ਉਹ ਮਾਮਲਾ ਉਦੋਂ ਟਲ਼ ਗਿਆ ਸੀ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਸਪੀਕਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਖ਼ੁਦ ਆਪਣਾ ਬਹੁਮੱਤ ਸਦਨ ਵਿੱਚ ਸਿੱਧ ਕਰਨਾ ਚਾਹ ਰਹੇ ਹਨ, ਇਸ ਲਈ ਉਨ੍ਹਾਂ ਤਾਂ ਸਿਰਫ਼ ਇਸ ਲਈ ਸਮਾਂ ਤੈਅ ਕਰਨਾ ਹੈ।

 

 

ਉਨ੍ਹਾਂ ਕਿਹਾ ਕਿ ਅਜਿਹੀਆਂ ਸਿਆਸੀ ਸਮੱਸਿਆਵਾਂ ਹਰੇਕ ਸੂਬੇ ਵਿੱਚ ਹੀ ਹਨ ਤੇ ਉਨ੍ਹਾਂ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਹੈ ਤੇ ਉਹ ਦੇਸ਼ ਵਿੱਚ ਪਹਿਲਾਂ ਵਾਪਰੇ ਅਜਿਹੇ ਮਾਮਲਿਆਂ ਦਾ ਅਧਿਐਨ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੰਕਟ ਤਾਂ ਹਾਲੇ ਬੀਤੀ 6 ਜੁਲਾਈ ਨੂੰ ਹੀ ਪੈਦਾ ਹੋਇਆ ਹੈ। ਇਸ ਦੇਸ਼ ਵਿੱਚ ਤਾਂ ਕਈ ਅਹਿਮ ਮਾਮਲੇ ਵੀ ਪਿਛਲੇ ਕਈ ਸਾਲਾਂ ਤੋਂ ਮੁਲਤਵੀ ਚੱਲਦੇ ਆ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Resolve the Karnatka political crisis of 16 rebel MLAs strictly says Karnatka Speaker