ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਰੋਹਤਕ ਦਾ ਡਿਵੀਜ਼ਨਲ ਕਮਿਸ਼ਨਰ ਰਿਹਾਅ ਕਰੇਗਾ ਡੇਰਾ ਸਿਰਸਾ ਮੁਖੀ ਨੂੰ?

ਕੀ ਰੋਹਤਕ ਦਾ ਡਿਵੀਜ਼ਨਲ ਕਮਿਸ਼ਨਰ ਰਿਹਾਅ ਕਰੇਗਾ ਡੇਰਾ ਸਿਰਸਾ ਮੁਖੀ ਨੂੰ?

ਹੁਣ ਜਦੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ ਕੁਝ ਚਿਰ ਵਾਸਤੇ ਰਿਹਾਈ ਲਈ ਪੈਰੋਲ ਦੀ ਅਰਜ਼ੀ ਦਾਖ਼ਲ ਕੀਤੀ ਹੈ; ਅਜਿਹੇ ਸਮੇਂ ਹੁਣ ਅਜਿਹੀਆਂ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਇਹ ਅਰਜ਼ੀ ਮਨਜ਼ੂਰ ਹੋਵੇਗੀ ਕਿ ਨਹੀਂ।

 

 

ਬੀਤੇ ਇੱਕ–ਦੋ ਦਿਨਾਂ ਤੋਂ ਹਰਿਆਣਾ ਦੀ ਖੱਟਰ ਸਰਕਾਰ ਅਜਿਹੇ ਕੁਝ ਸੰਕੇਤ ਦੇ ਰਹੀ ਹੈ ਕਿ ਉਹ ਡੇਰਾ ਮੁਖੀ ਨੂੰ ਪੈਰੋਲ ’ਤੇ ਰਿਹਾਅ ਕਰਨ ਲਈ ਤਿਆਰ ਹੈ। ਇਸ ਤੋਂ ਸਿਆਸੀ ਗਲਿਆਰਿਆਂ ’ਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਹੁਣ ਜਦੋਂ ਅਗਲੇ ਵਰ੍ਹੇ 2020 ਦੇ ਅਰੰਭ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਤਦ ਸੂਬੇ ਦੀ ਭਾਜਪਾ ਸਰਕਾਰ ਉਸ ਨੂੰ ਰਿਹਾਅ ਕਰ ਕੇ ਡੇਰੇ ਦੀਆਂ ਵੋਟਾਂ ਉੱਤੇ ਅੱਖ ਰੱਖ ਰਹੀ ਹੈ।

 

 

ਡੇਰਾ ਮੁਖੀ ਨੇ ਆਪਣੀ ਵਾਹੀਯੋਗ ਜ਼ਮੀਨ ਉੱਤੇ ਖੇਤੀ ਕਰਨ ਲਈ ਪੈਰੋਲ ਮੰਗੀ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਨੇ ਇਹ ਅਰਜ਼ੀ ਬੀਤੀ 18 ਜੂਨ ਨੂੰ ਸਿਰਸਾ ਦੇ ਡਿਪਟੀ ਕਮਿਸ਼ਨਰ ਨੂੰ ਭੇਜ ਕੇ ਸਲਾਹ ਮੰਗੀ ਸੀ ਕਿ ਕੀ ਅਸਥਾਈ ਪੈਰੋਲ ਦੇਣੀ ਵਾਜਬ ਹੋਵੇਗੀ ਜਾਂ ਨਹੀਂ।

 

 

ਹੁਣ ਡੇਰਾ ਮੁਖੀ ਦੀ ਜੇਲ੍ਹ ’ਚੋਂ ਰਿਹਾਈ ਦਾ ਮਾਮਲਾ ਪੂਰੀ ਤਰ੍ਹਾਂ ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਦੇ ਹੱਥ ਹੈ ਕਿਉਂਕਿ ਪੈਰੋਲ ਦੀ ਅਰਜ਼ੀ ਉੱਤੇ ਆਖ਼ਰੀ ਫ਼ੈਸਲਾ ਉਨ੍ਹਾਂ ਨੇ ਹੀ ਲੈਣਾ ਹੈ।

 

 

ਕਤਲ, ਡਕੈਤੀ, ਬਲਾਤਕਾਰ, ਦਾਜ ਲਈ ਹੋਈ ਮੌਤ, ਨਸ਼ੀਲੇ ਪਦਾਰਥਾਂ ਨਾਲ ਜੁੜੇ ਜੁਰਮਾਂ ਆਦਿ ਦੇ ਸਜ਼ਾ–ਯਾਫ਼ਤਾ ਮੁਜਰਿਮਾਂ ਦੀ ਪੈਰੋਲ ਉੱਤੇ ਰਿਹਾਈ ਦਾ ਫ਼ੈਸਲਾ ਸੂਬਾ ਸਰਕਾਰ ਦੀ ਤਰਫ਼ੋਂ ਸੰਵਿਧਾਨਕ ਤੌਰ ’ਤੇ ਡਿਵੀਜ਼ਨਲ ਕਮਿਸ਼ਨਰ ਹੀ ਲੈਂਦਾ ਹੈ।

 

 

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਡੇਰਾ ਸਿਰਸਾ ਦੇ ਮੁਖੀ ਦੀ ਪੈਰੋਲ ਅਰਜ਼ੀ ਉੱਤੇ ਫ਼ੈਸਲਾ ਲੈਣਾ ਇੰਨਾ ਸੁਖਾਲਾ ਨਹੀਂ ਹੈ, ਜਿੰਨਾ ਕਿ ਵੇਖਣ ਨੂੰ ਲੱਗਦਾ ਹੈ।

 

[ ਇਸ ਖ਼ਬਰ ਦਾ ਅਗਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

ਕੀ ਰੋਹਤਕ ਦਾ ਡਿਵੀਜ਼ਨਲ ਕਮਿਸ਼ਨਰ ਰਿਹਾਅ ਕਰੇਗਾ ਡੇਰਾ ਸਿਰਸਾ ਮੁਖੀ ਨੂੰ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Rohtak Divisional Commissioner release Dera Sirsa head on parole