ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ 2000 ਦੇ ਨੋਟ ਬੰਦ ਕਰੇਗੀ ਮੋਦੀ ਸਰਕਾਰ?

ਕੀ 2000 ਦੇ ਨੋਟ ਬੰਦ ਕਰੇਗੀ ਮੋਦੀ ਸਰਕਾਰ?

ਅੱਜ ਭਾਰਤ ’ਚ ਨੋਟਬੰਦੀ ਲਾਗੂ ਹੋਇਆਂ ਤਿੰਨ ਵਰ੍ਹੇ ਮੁਕੰਮਲ ਹੋ ਚੁੱਕੇ ਹਨ। ਇਸ ਮੌਕੇ ਬਹੁਤੇ ਮਾਹਿਰਾਂ ਦਾ ਇਹੋ ਮੰਨਣਾ ਹੈ ਕਿ ਤਦ 2,000 ਦੇ ਨਵੇਂ ਨੋਟ ਚਲਾਏ ਗਏ ਸਨ ਪਰ ਲੋਕਾਂ ਨੇ ਉਨ੍ਹਾਂ ’ਚੋਂ ਜ਼ਿਆਦਾਤਰ ਨੋਟ ਆਪਣੇ ਘਰਾਂ ’ਚ ਜਮ੍ਹਾ ਕਰ ਕੇ ਰੱਖ ਲਏ ਹਨ। ਇਸੇ ਲਈ ਬਾਜ਼ਾਰ ਵਿੱਚ ਹੁਣ ਉਹ ਨੋਟ ਕਿਤੇ ਵਿਖਾਈ ਨਹੀਂ ਦਿੰਦੇ।

 

 

ਇਸੇ ਲਈ ਮਾਹਿਰਾਂ ਦੀ ਹੁਣ ਇਹੋ ਸਲਾਹ ਹੈ ਕਿ 2,000 ਰੁਪਏ ਦੇ ਇਹ ਨੋਟ ਹੁਣ ਬੰਦ ਕਰ ਦੇਣੇ ਚਾਹੀਦੇ ਹਨ। ਚੇਤੇ ਰਹੇ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਦੇ ਹੀ ਦਿਨ 500 ਅਤੇ 1,000 ਰੁਪਏ ਦੇ ਪੁਰਾਣੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਦਾ ਮੰਤਵ ਕਾਲ਼ੇ ਧਨ ਉੱਤੇ ਰੋਕ ਲਾਉਣਾ ਤੇ ਡਿਜੀਟਲ ਭੁਗਤਾਨ ਨੂੰ ਹੱਲਾਸ਼ੇਰੀ ਦੇਣਾ ਸੀ।

 

 

ਹੁਣ ਭਾਰਤ ’ਚ ਬਹੁਤ ਸਾਰੇ ਨਵੇਂ ਲੋਕ ਨਿੱਤ ਡਿਜੀਟਲ ਲੈਣ–ਦੇਣ ਵੱਲ ਵਧ ਰਹੇ ਹਨ। ਉਂਝ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਇਹ ਰਫ਼ਤਾਰ ਕੁਝ ਹੌਲ਼ੀ ਹੈ। ਜਮ੍ਹਾਖੋਰੀ ਵਧਣ ਕਾਰਨ 2,000 ਰੁਪਏ ਦੇ ਨੋਟ ਹੁਣ ਬਾਜ਼ਾਰ ਘੱਟ ਵਿਖਾਈ ਦੇ ਰਹੇ ਹਨ।

 

 

ਫਿਰ ਵੀ ਜੇ ਭਾਰਤ ਦੇ ਕੁੱਲ ਲੈਣ–ਦੇਣ ਉੱਤੇ ਇੱਕ ਝਾਤ ਪਾਈ ਜਾਵੇ, ਤਾਂ ਇਹ ਪਤਾ ਲੱਗਦਾ ਹੈ ਕਿ ਹਾਲੇ ਵੀ ਦੇਸ਼ ਵਿੱਚ 85 ਫ਼ੀ ਸਦੀ ਵਿੱਤੀ ਲੈਣ–ਦੇਣ ਨਕਦ ਰੂਪ ਵਿੱਚ ਹੀ ਚੱਲਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Rs 2000 Denomination Notes would be abolished