ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਕੀ ਨਵਜੋਤ ਸਿੱਧੂ ਪਾਕਿ PM ਇਮਰਾਨ ਖਾਨ ਦੀ ਕੈਬਨਿਟ 'ਚ ਹੋਣਗੇ ਸ਼ਾਮਲ?'

1 / 3ਕੀ ਸਿੱਧੂ ਪਾਕਿ PM ਇਮਰਾਨ ਖਾਨ ਦੀ ਕੈਬਨਿਟ 'ਚ ਹੋਣਗੇ ਸ਼ਾਮਲ?

2 / 3ਕੀ ਸਿੱਧੂ ਪਾਕਿ PM ਇਮਰਾਨ ਖਾਨ ਦੀ ਕੈਬਨਿਟ 'ਚ ਹੋਣਗੇ ਸ਼ਾਮਲ?

3 / 3sambit patra

PreviousNext

ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਆਪਣੇ ਪਾਕਿਸਤਾਨ ਪਿਆਰ ਨੂੰ ਲੈ ਕੇ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਭਾਜਪਾ ਨੇ ਇਕ ਵਾਰ ਫਿਰ ਸਿੱਧੂ 'ਤੇ ਹਮਲਾ ਬੋਲਿਆ ਹੈ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਪੁੱਛਿਆ ਕਿ ਕੀ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕੈਬਨਿਟ 'ਚ ਸ਼ਾਮਲ ਹੋਣਗੇ?

 

 

 

ਪਾਤਰਾ ਨੇ ਕਿਹਾ ਕਿ ਨਵਜੋਤ ਸਿੰਘ ਕਦੀ ਵੀ ਭਾਰਤ ਨੂੰ ਨੀਵਾਂ ਦਿਖਾਉਣ ਅਤੇ ਪਾਕਿਸਤਾਨ ਦੀ ਵਡਿਆਈ ਕਰਨ ਦਾ ਮੌਕਾ ਨਹੀਂ ਛੱਡਦੇ। ਦੁਸ਼ਮਣਾਂ ਦੇ ਨਾਲ ਗਲੇ ਮਿਲਣ ਦੀ ਤਿਆਰੀ ਅਤੇ ਭਾਰਤ ਨੂੰ ਘੱਟ ਸਮਝਣ ਦੀ ਜਲਦਬਾਜ਼ੀ ਬਹੁਤ ਕੁਝ ਕਹਿੰਦੀ ਹੈ।

 

 

 

ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਹ ਇਹ ਸਭ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕਹਿਣ 'ਤੇ ਕਰ ਰਹੇ ਹਨ। ਪੂਰੀ ਕਾਂਗਰਸ ਪਾਰਟੀ ਵੱਲੋਂ ਦੇਸ਼ ਨੂੰ ਵੰਡਣ ਦੀ ਯੋਜਨਾ ਬਣਾਈ ਜਾ ਰਹੀ ਹੈ।

 

 

 

ਉਨ੍ਹਾਂ ਕਿਹਾ ਕਿ ਸਿੱਧੂ ਨੇ ਜਿਸ ਢੰਗ ਨਾਲ ਪਾਕਿਸਤਾਨ ਨਾਲ ਵਰਤਾਓ ਕੀਤਾ ਹੈ, ਉਸ ਨੇ ਭਾਰਤ ਨੂੰ ਨੀਵਾਂ ਦਿਖਾਉਣ ਦਾ ਕੰਮ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Sidhu be included in the PMs Imran Khan cabinet