ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ’ `ਚ ਕਲੇਸ਼ :  ਵਿਧਾਇਕ ਅਲਕਾ ਲਾਂਬਾ ਦੇਵੇਗੀ ਅਸਤੀਫਾ

‘ਆਪ’ `ਚ ਕਲੇਸ਼ :  ਵਿਧਾਇਕ ਅਲਕਾ ਲਾਂਬਾ ਦੇਵੇਗੀ ਅਸਤੀਫਾ

ਆਮ ਆਦਮੀ ਵਿਧਾਇਕ ਅਲਕਾ ਲਾਂਬਾ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤੇ ਗਏ ‘ਭਾਰਤ ਰਤਨ’ ਸਨਮਾਨ ਨੂੰ ਵਾਪਸ ਲੈਣ ਦੀ ਮੰਗ ਸਬੰਧੀ ਵਿਧਾਨ ਸਭਾ `ਚ ਪੇਸ਼ ਕਥਿਤ ਪ੍ਰਸਤਾਵ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਵੇਗੀ। ਲਾਂਬਾ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਮੈਂ ਇਸ ਪ੍ਰਸਤਾਵ ਦਾ ਸਮਰਥਨ ਨਹੀਂ ਕਰਦੀ। ਵਿਧਾਨ ਸਭਾ `ਚ ਇਸ ਪ੍ਰਸਤਾਵ ਨੂੰ ਪੇਸ਼ ਕੀਤੇ ਜਾਣ `ਤੇ ਮੈਂ ਸਦਨ ਤੋਂ ਬਾਹਰ ਆ ਗਈ। ਬਾਅਦ `ਚ ਜਦੋਂ ਮੈਨੂੰ ਇਹ ਪ੍ਰਸਤਾਵ ਪਾਸ ਹੋਣ ਦੀ ਜਾਣਕਾਰੀ ਮਿਲੀ ਤਾਂ ਮੈਂ ਇਸ `ਤੇ ਆਪ ਦੇ ਸੰਯੋਜਕ ਕੇਜਰੀਵਾਲ ਨਾਲ ਗੱਲ ਕੀਤੀ।


ਉਨ੍ਹਾਂ ਦੱਸਿਆ ਕਿ ਕੇਜਰੀਵਾਲ ਨੇ ਮੈਨੂੰ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਨੂੰ ਕਹਿ ਦਿੱਤਾ। ਇਸ ਲਈ ਮੈਂ ਪਾਰਟੀ ਪ੍ਰਮੁੱਖ ਦੇ ਆਦੇਸ਼ ਦਾ ਪਾਲਣ ਕਰਦੇ ਹੋਏ ਅਸਤੀਫਾ ਦੇਵਾਂਗੀ। ਟਲਕਾ ਨੇ ਟਵੀਟ ਕਰਕੇ ਕਿਹਾ ਕਿ ਅੱਜ ਦਿੱਲੀ ਵਿਧਾਨ ਸਭਾ `ਚ ਪ੍ਰਸਤਾਵ ਲਿਆਂਦਾ ਗਿਆ ਕਿ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਨੂੰ ਦਿੱਤਾ ਗਿਆ ਭਾਰਤ ਰਤਨ ਵਾਪਸ ਲਿਆ ਜਾਣਾ ਚਾਹੀਦਾ, ਮੈਨੂੰ ਮੇਰੇ ਭਾਸ਼ਣ `ਚ ਇਸਦਾ ਸਮਰਥਨ ਕਰਨ ਲਈ ਕਿਹਾ ਗਿਆ, ਜੋ ਮੈਨੂੰ ਮਨਜੂਰ ਨਹੀਂ ਸੀ, ਮੈਂ ਸਦਨ `ਚੋਂ ਬਾਈਕਾਟ ਕੀਤਾ। ਹੁਣ ਇਸਦੀ ਜੋ ਸਜਾ ਮਿਲੇਗੀ ਮੈਂ ਉਸ ਲਈ ਤਿਆਰ ਹਾਂ।


ਲਾਂਬਾ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਕਿਸੇ ਇਕ ਕੰਮ ਲਈ ਭਾਰਤ ਰਤਨ ਨਹੀਂ ਮਿਲਦਾ। ਦੇਸ਼ ਲਈ ਜੀਵਨ ਭਰ ਦੇ ਕੰਮਾਂ ਲਈ ਇਹ ਸਨਮਾਨ ਦਿੱਤਾ ਜਾਂਦਾ ਹੈ। ਇਸ ਲਈ ਕਿਸੇ ਇਕ ਕਾਰਨ ਭਾਰਤ ਰਤਨ ਵਾਪਸ ਲੈਣ ਦੀ ਗੱਲ ਦਾ ਸਮਰਥਨ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜੀਵ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ, ਇਸ ਗੱਲ ਨੂੰ ਨਹੀਂ ਭੁਲਾਇਆ ਜਾ ਸਕਦਾ ਹੈ।


ਜਿ਼ਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ `ਚ ਸ਼ੁੱਕਰਵਾਰ ਨੂੰ ਆਪ ਦੇ ਦੋ ਵਿਧਾਇਕਾਂ ਨੇ ਸਿੱਖ ਕਤਲੇਆਮ ਮਾਮਲੇ ਦਾ ਹਵਾਲਾ ਦਿੰਦੇ ਹੋਏ ਰਾਜੀਵ ਗਾਂਧੀ ਦਾ ਭਾਰਤ ਰਤਨ ਸਨਮਾਨ ਵਾਪਸ ਲਏ ਜਾਣ ਦੀ ਕੇਂਦਰ ਸਰਕਾਰ ਤੋਂ ਮੰਗ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਫਿਲਹਾਲ ਇਸ ਬਾਰੇ ਮੈਂ ‘ਆਪ’ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will tender resignation MLA Alka Lamba over resolution to revoke Rajiv Gandhi Bharat Ratna