ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਮਿਲ ਕੇ ਕੰਮ ਕਰਾਂਗੇ : ਰਾਹੁਲ ਗਾਂਧੀ

ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਜ਼ਾਹਰ ਕਰਦਿਆਂ ਵਿਰੋਧੀ ਪਾਰਟੀ ਕਾਂਗਰਸ ਦੇ ਮੁਖੀ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਰੋਜ਼ਾਨਾ ਹੀ ਵਾਧਾ ਹੋ ਰਿਹਾ ਹੈ, ਦੇਸ਼ ਦੇ ਕਿਸਾਨਾਂ ਦੀ ਬਦਹਾਲੀ ਆਪਣੇ ਸਭ ਤੋਂ ਬੁਰੇ ਦੌਰ ਚ ਹਨ, ਦੇਸ਼ ਚ ਔਰਤਾਂ ਖਿਲਾਫ ਹੋਣ ਵਾਲੀਆਂ ਜਿ਼ਆਦਤੀਆਂ ਚ ਵੀ ਵਾਧਾ ਹੋਇਆ ਹੈ ਪਰ ਫਿਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਚੁੱਪ ਹਨ। ਉਨ੍ਹਾਂ ਕਿਹਾ ਕਿ ਮੋਦੀ ਜੀ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ।

 

 

ਕਾਂਗਰਸ ਪਾਰਟੀ ਵੱਲੋਂ ਹੋਰਨਾਂ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਅੱਜ ਬੁਲਾਏ ਗਏ ਭਾਰਤ ਬੰਦ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਦੇਸ਼ ਦੀ ਸੱਤਾਧਾਰੀ ਪਾਰਟੀ ਭਾਜਪਾ ਦੇ ਵਿਰੋਧੀ ਧੜੇ ਭਾਰਤ ਬੰਦ ਸਮਾਗਮ ਚ ਇੱਥੇ ਇਕੱਠਿਆਂ ਬੈਠੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਨੂੰ ਸਹੀ ਢੰਗ ਨਾਲ ਚਲਾਉਣ ਚ ਅਸਮਰਥ ਹਨ। ਇਸ ਲਈ ਅਸੀਂ ਸਾਰੇ ਵਿਰੋਧੀ ਧੜੇ ਇਕੱਠਿਆਂ ਮਿਲ ਕੇ ਭਾਜਪਾ ਨੂੰ ਕੇਂਦਰ ਚੋਂ ਹਟਾਉਣ ਲਈ ਮਿਲ ਕੇ ਕੰਮ ਕਰਾਂਗੇ।

 

 

 

ਕਾਂਗਰਸ ਪਾਰਟੀ ਵੱਲੋਂ ਬੁਲਾਏ ਗਏ ਭਾਰਤ ਬੰਦ ਦਾ ਜਵਾਬ ਦਿੰਦਿਆਂ ਭਾਜਪਾ ਦੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਭਾਰਤ ਬੰਦ ਨਹੀਂ ਹੋਵੇਗ, ਬਲਕਿ ਇਹ ਅੱਗੇ ਵੱਧਦਾ ਅਤੇ ਹੋਰ ਤਰੱਕੀ ਕਰੇਗਾ। ਕਾਂਗਰਸ ਦੁਆਰਾ ਸੱਦੇ ਇਸ ਭਾਰਤ ਬੰਦ ਨੂੰ ਕੋਈ ਧਿਆਨ ਵੀ ਨਹੀਂ ਦੇ ਰਿਹਾ ਹੈ। ਕਾਂਗਰਸ ਦਾ ਇਹ ਹੋਰਨਾ ਪਾਰਟੀਆਂ ਦਾ ਗਠਜੋੜ ਕਰਨ ਵਾਲਾ ਗੁਬਾਰਾ ਛੇਤੀ ਹੀ ਫੁੱਟ ਜਾਵੇਗਾ। ਦੇਸ਼ ਦੇ ਲੋਕ ਇਸਦਾ ਖੁੱਦ ਜਵਾਬ ਦੇਣਗੇ। 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will work together to remove BJP from power: Rahul Gandhi