ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਕਲਿੱਕ ਨਾਲ ਹੁਣ ਘਰ ਪੁੱਜਿਆ ਕਰੇਗੀ ਸ਼ਰਾਬ

ਇੱਕ ਕਲਿੱਕ ਨਾਲ ਹੁਣ ਘਰ ਪੁੱਜਿਆ ਕਰੇਗੀ ਸ਼ਰਾਬ

ਮਹਾਰਾਸ਼ਟਰ ਸਰਕਾਰ ਨੇ ਸੂਬੇ `ਚ ਸ਼ਰਾਬ ਦੀ ਆਨਲਾਈਨ ਵਿਕਰੀ ਤੇ ਹੋਮ-ਡਿਲੀਵਰੀ ਦਾ ਪ੍ਰਵਾਨਗੀ ਦੇਣ ਦਾ ਫ਼ੈਸਲਾ ਲਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਨਸ਼ੇ `ਚ ਟੱਲੀ ਹੋ ਕੇ ਵਾਹਨ ਚਲਾਉਣ ਦੇ ਮਾਮਲਿਆਂ `ਤੇ ਲਗਾਮ ਲੱਗ ਸਕੇਗੀ।


ਆਬਕਾਰੀ ਮੰਤਰੀ ਚੰਦਰਸ਼ੇਖ਼ਰ ਬਾਵਨਕੁਲੇ ਨੇ ਅੱਜ ਐਤਵਾਰ ਨੁੰ ਦੱਸਿਆ,‘ਅਸੀਂ ਨਸ਼ੇ `ਚ ਟੱਲੀ ਹੋ ਕੇ ਵਾਹਨ ਚਲਾਉਣ ਦੀਆਂ ਘਟਨਾਵਾਂ ਨੂੰ ਰੋਕਣਾ ਚਾਹੁੰਦੇ ਹਾਂ। ਸ਼ਰਾਬ ਨੂੰ ਘਰ ਤੱਕ ਪਹੁੰਚਾਉਣ ਨਾਲ ਇਸ ਵਿੱਚ ਤਾਂ ਜ਼ਰੂਰ ਮਦਦ ਮਿਲੇਗੀ।`


ਮੰਤਰੀ ਨੇ ਭਾਵੇਂ ਇਸ ਬਾਰੇ ਵਿਸਥਾਰਪੂਰਬਕ ਨਹੀਂ ਦੱਸਿਆ ਕਿ ਇਹ ਫ਼ੈਸਲਾ ਕਦ ਤੋਂ ਲਾਗੂ ਹੋਵੇਗਾ। ਨਾਂਅ ਉਜਾਗਰ ਨਾ ਕਰਨ ਦੀ ਸ਼ਰਤ `ਤੇ ਆਬਕਾਰੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਫ਼ੈਸਲੇ ਪਿੱਛੇ ਸਰਕਾਰੀ ਆਮਦਨ ਵਧਾਉਣਾਾ ਵੀ ਇੱਕ ਮੁੱਖ ਟੀਚਾ ਹੈ।


ਅਧਿਕਾਰੀ ਨੇ ਦੱਸਿਆ ਕਿ ਵੱਕਾਰੀ ਈ-ਕਾਮਰਸ ਕੰਪਨੀਆਂ ਇਸ ਖੇਤਰ ਵਿੱਚ ਦਾਖ਼ਲ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਚੱਲਦਿਆਂ ਹਾਈਵੇਅਜ਼ ਦੇ ਨੇੜੇ ਲਗਭਗ ਸ਼ਰਾਬ ਦੀਆਂ 3,000 ਦੁਕਾਨਾਂ ਬੰਦ ਹੋਣ ਕਾਰਨ ਸਰਕਾਰ ਨੂੰ ਚੋਖੇ ਟੈਕਸ-ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wine will be delivered at home by one click