ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿ ਫ਼ੌਜ ਨੂੰ ਦਿੱਤੇ ਅਣਖੀਲੇ ਜਵਾਬ

ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨੂੰ ਖਦੇੜਣ ਚ ਭਾਰਤ ਦਾ ਮਿਗ–21 ਲੜਾਕੂ ਜਹਾਜ਼ ਤਬਾਹ ਹੋ ਗਿਆ। ਜਹਾਜ਼ ਤਬਾਹ ਹੁੰਦਿਆਂ ਹੀ ਵਿੰਗ ਕਮਾਂਡਰ ਅਭਿਨੰਦਨ ਨੇ ਤੁਰੰਤ ਖੁੱਦ ਨੂੰ ਐਮਰਜੈਂਸੀ ਬਟਨ ਨਾਲ ਜਹਾਜ਼ ਦੀ ਸੀਟ ਤੋਂ ਬਾਹਰ ਹੋ ਗਏ ਤੇ ਪਾਕਿਸਤਾਨ ਸਰਹੱਦ ਚ ਜਾ ਡਿੱਗੇ।

 

ਇਸ ਤੋਂ ਬਾਅਦ ਪਾਕਿਸਤਾਨ ਵਲੋਂ ਅਭਿਨੰਦਨ ਦੇ ਕਈ ਵੀਡੀਓ ਜਾਰੀ ਕੀਤੇ ਗਏ। ਇੱਕ ਵੀਡੀਓ ਚ ਉੱਥੋਂ ਦੇ ਸਥਾਨਕ ਲੋਕ ਅਭਿਨੰਦਨ ਨਾਲ ਕੁੱਟਮਾਰ ਕਰ ਰਹੇ ਹਨ। ਦੂਜੇ ਪਾਸੇ ਇਕ ਹੋਰ ਵੀਡੀਓ ਚ ਅਭਿਨੰਦਨ ਪਾਕਿਸਤਾਨੀ ਫ਼ੌਜ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਨਜ਼ਰ ਆਏ।

 

ਵੀਡੀਓ ਚ ਅਭਿਨੰਦਨ ਬੇਹੱਦ ਬਹਾਦਰੀ ਅਤੇ ਅਣਖੀਲੇ ਢੰਗ ਨਾਲ ਸਵਾਲਾਂ ਦੇ ਜਵਾਬ ਦੇ ਰਹੇ ਹਨ। ਇਸੇ ਦੌਰਾਨ ਉਨ੍ਹਾਂ ਤੋਂ ਪੁਛਿਆ ਗਿਆ ਕਿ ਉਨ੍ਹਾਂ ਦਾ ਮਿਸ਼ਨ ਕੀ ਸੀ ਤਾਂ ਉਨ੍ਹਾਂ ਨੇ ਅਜਿਹੀ ਬਹਾਦਰੀ ਨਾਲ ਜਵਾਬ ਦਿੰਦਿਆਂ ਕਿਹਾ ਕਿ ਮੁਆਫ ਕਰਨਾ ਮੇਜਰ, ਮੈਂ ਇਹ ਵੀ ਤੁਹਾਨੂੰ ਨਹੀਂ ਦੱਸ ਸਕਦਾ।

 

ਭਾਰਤੀ ਪਾਇਲਟ ਨੇ ਕਿੰਨੀ ਬਹਾਦਰੀ ਨਾਲ ਪਾਕਿਸਤਾਨੀ ਫ਼ੌਜ ਦੇ ਸਵਾਲਾਂ ਦੇ ਜਵਾਬ ਦਿੱਤੇ, ਹੇਠਾਂ ਲਿਖੇ ਹਨ।

 

  1. ਪਾਕਿ ਮੇਜਰ: ਤੁਹਾਡਾ ਨਾਂ ਕੀ ਹੈ?

ਜਵਾਬ: ਮੇਰਾ ਨਾਂ ਵਿੰਗ ਕਮਾਂਡਰ ਅਭਿਨੰਦਨ ਹੈ। ਮੇਰੇ ਕੋਲ ਉਸਦੇ ਸਬੂਤ ਵੀ ਹਨ।

  1. ਉਮੀਦ ਹੈ ਕਿ ਤੁਹਾਡੇ ਨਾਲ ਇੱਥੇ ਚੰਗਾ ਵਤੀਰਾ ਕੀਤਾ ਜਾ ਰਿਹਾ ਹੈ?

ਜਵਾਬ: ਹਾਂ, ਮੇਰੇ ਨਾਲ ਚੰਗਾ ਵਤੀਰਾ ਕੀਤਾ ਜਾ ਰਿਹਾ ਹੈ। ਮੇਰਾ ਇਹ ਬਿਆਨ ਭਾਰਤ ਪਰਤਣ ਤੇ ਵੀ ਨਹੀਂ ਬਦਲੇਗਾ। ਕੈਪਟਨ ਨੇ ਮੈਨੂੰ ਭੀੜ ਤੋਂ ਬਚਾਇਆ। ਮੈਂ ਚਾਹੁੰਦਾ ਹਾਂ ਭਾਰਤੀ ਫ਼ੌਜ ਵੀ ਇਸੇ ਤਰ੍ਹਾਂ ਦਾ ਵਤੀਰਾ ਕਰੇ।

  1. ਕਿੱਥੋਂ ਦੇ ਰਹਿਣ ਵਾਲੇ ਹੋ?

ਜਵਾਬ: ਮੈਂ ਇਹ ਨਹੀਂ ਦੱਸ ਸਕਦਾ। ਦੱਖਣੀ ਭਾਰਤ ਚ ਕਿਤੇ ਦਾ ਰਹਿਣ ਵਾਲਾ ਹਾਂ।

  1. ਕੀ ਤੁਸੀਂ ਵਿਆਹੇ ਹੋ?

ਜਵਾਬ: ਹਾਂ ਮੈਂ ਵਿਆਹਿਆਂ ਹਾਂ।

  1. ਚਾਹ ਪਸੰਦ ਆਈ?

ਜਵਾਬ: ਬਹੁਤ ਅੱਚੀ ਹੈ, ਧੰਨਵਾਦ।

  1. ਕਿਹੜਾ ਜਹਾਜ਼ ਉਡਾ ਰਹੇ ਸੀ?

ਜਵਾਬ:  ਮੁਆਫ ਕਰਨਾ, ਮੈਂ ਇਹ ਵੀ ਨਹੀਂ ਦੱਸ ਸਕਦਾ। ਪਰ ਜਹਾਜ਼ ਦੇ ਮਲਬੇ ਤੋਂ ਤਹਾਨੂੰ ਪਤਾ ਚੱਲ ਗਿਆ ਹੋਵੇਗਾ।

  1. ਤੁਹਾਡਾ ਮਿਸ਼ਨ ਕੀ ਸੀ?

ਜਵਾਬ: ਮੁਆਫ਼ ਕਰਨਾ ਮੇਜਰ, ਮੈਂ ਇਹ ਵੀ ਤੁਹਾਨੂੰ ਨਹੀਂ ਦੱਸ ਸਕਦਾ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wing Commander abhinandan gave an anonymous answer to the Pak army