ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

58 ਘੰਟਿਆਂ ਮਗਰੋਂ ਭਾਰਤ ਪਰਤੇ ਵਿੰਗ ਕਮਾਂਡਰ ਅਭਿਨੰਦਨ

ਪਾਕਿਸਤਾਨ ਦੀ ਸਰਹੱਦ ਚ ਵੜ ਕੇ ਉਸਦਾ ਐਫ਼–16 ਜਹਾਜ਼ ਨੂੰ ਮਾਰ ਸੁੱਟਣ ਵਾਲੇ ਹਵਾਈ ਫ਼ੌਜ ਦੇ ਧਾਕੜ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਸ਼ੁੱਕਰਵਾਰ ਦੇਰ ਰਾਤ ਵਾਪਸ ਪਰਤ ਆਏ। ਪਾਕਿਸਤਾਨ ਨੇ ਵਾਘਾ ਸਰਹੱਦ ਦੇ ਰਸਤਿਓਂ ਉਨ੍ਹਾਂ ਨੂੰ ਭਾਰਤ ਭੇਜਿਆ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ 5 ਘੰਟਿਆਂ ਤੋਂ ਵੱਧ ਸਮੇਂ ਤੱਕ ਚਲੀ ਕਾਗਜ਼ੀ ਕਾਰਵਾਈ ਦੇ ਨਾਂ ਤੇ ਉਨ੍ਹਾਂ ਨੂੰ ਸਰਹੱਦ ਤੇ ਹੀ ਰੋਕ ਕੇ ਰੱਖਿਆ ਗਿਆ। ਅਭਿਨੰਦਨ ਨੂੰ ਲੈਣ ਲਈ ਦਿੱਲੀ ਤੋਂ ਹਵਾਈ ਫੌਜ ਦੀਆਂ ਵਿਸ਼ੇਸ਼ ਜਾਂਚ ਟੀਮਾਂ ਵਾਹਗਾ ਸਰਹੱਦ 'ਤੇ ਪਹੁੰਚੀਆਂ ਹਨ। ਜਦਕਿ ਭਾਰੀ ਗਿਣਤੀ 'ਚ ਲੋਕ ਅਭਿਨੰਦਨ ਦੇ ਸਵਾਗਤ ਦੇ ਲਈ ਵਾਹਗਾ ਸਰਹੱਦ 'ਤੇ ਪਹੁੰਚੇ ਹਨ।

 

ਦੱਸਦੇਈਏ ਕਿ ਪੀਓਕੇ ਚ ਉਨ੍ਹਾਂ ਦਾ ਮਿਗ–21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਤੋਂ ਬਾਅਦ ਪਾਕਿ ਫ਼ੌਜ ਨੇ ਉਨ੍ਹਾਂ ਨੂੰ ਫੜ ਲਿਆ ਸੀ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਲਾਨ ਮਗਰੋਂ ਅਭਿਨੰਦਨ ਨੂੰ ਛੱਡਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਪਾਕਿ ਫ਼ੌਜ ਅਭਿਨੰਦਨ ਨੂੰ ਲਗਭਗ 11 ਵਜੇ ਲੈ ਕੇ ਇਸਲਾਮਾਬਾਦ ਤੋਂ ਰਵਾਨਾ ਹੋਈ। ਪਾਕਿ ਮੀਡੀਆ ਨੇ ਲਾਹੌਰ ਤੋਂ ਉਨ੍ਹਾਂ ਨੂੰ ਸ਼ਾਮ ਲਗਭਗ ਸਾਢੇ 4 ਵਜੇ ਭਾਰੀ ਸੁਰੱਖਿਆ ਵਿਚਾਲੇ ਵਾਘਾ ਸਰਹੱਦ ਲਿਆਉਣ ਦੀ ਜਾਣਕਾਰੀ ਦਿੱਤੀ।

 

ਦੱਸਣਯੋਗ ਹੈ ਕਿ ਅਭਿਨੰਦਨ ਦੇ ਵਾਘਾ ਸਰਹੱਦ ਦੇ ਰਸਤਿਓਂ ਆਉਣ ਦੀ ਖ਼ਬਰ ਮਿਲਦੇ ਹੀ ਸੈਂਕੜਿਆਂ ਦੀ ਗਿਣਤੀ ਚ ਲੋਕ ਸਵੇਰ ਤੋਂ ਹੀ ਜਮੇ ਰਹੇ। ਬੀਟਿੰਗ ਰੀਟ੍ਰੀਟ ਰੱਦ ਕੀਤੇ ਜਾਣ ਬਾਵਜੂਦ ਹਜ਼ਾਰਾਂ ਦੀ ਗਿਣਤੀ ਚ ਲੋਕ ਤਿਰੰਗੇ, ਢੋਲ ਧਮਾਕਿਆਂ ਨਾਲ ਅਭਿਨੰਦਨ ਦੀ ਇਕ ਝਲਕ ਪਾਉਣ ਲਈ ਖੜੇ ਸਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wing Commander Abhinandan Returns to India from pakistan