ਅਗਲੀ ਕਹਾਣੀ

ਵਿੰਗ ਕਮਾਂਡਰ ਅਭਿਨੰਦਨ ਨੂੰ ਮਿਲੇਗਾ ‘ਵੀਰ ਚੱਕਰ’

ਵਿੰਗ ਕਮਾਂਡਰ ਅਭਿਨੰਦਨ ਨੂੰ ਮਿਲੇਗਾ ‘ਵੀਰ ਚੱਕਰ’

ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਆਜ਼ਾਦੀ ਦਿਵਸ ਉਤੇ ਵੀਰ ਚੱਕਰ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਵਾਈ ਫੌਜ ਦੇ ਸਕਵਾਡ੍ਰਨ ਲੀਡਰ ਮਿੰਟੀ ਅਗਰਵਾਲ ਨੂੰ ਯੁੱਧ ਸੇਵਾ ਤਗਮੇ ਨਾਲ ਸਨਮਾਨਤ ਕੀਤਾ ਜਾਵੇਗਾ।

 

 

ਪੁਲਵਾਮਾ ਹਮਲੇ ਬਾਅਦ ਪਾਕਿਸਤਾਨ ਦੇ ਬਾਲਾਕੋਟ ਵਿਚ ਕੀਤੀ ਗਈ ਅੱਤਵਾਦੀ ਕੈਂਪਾਂ ਉਤੇ ਏਅਰਸਟ੍ਰਾਈਕ ਦੇ ਬਾਅਦ ਪੈਦਾ ਹੋਏ ਤਣਾਅ ਦੌਰਾਨ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨੀ ਐਫ–16 ਜਹਾਜ਼ ਨੂੰ ਡੇਗਿਆ ਸੀ। ਜ਼ਿਕਰਯੋਗ ਹੈ ਕਿ ਵੀਰ ਚੱਕਰ ਭਾਰਤ ਦਾ ਯੁੱਧ ਸਮੇਂ ਦਾ ਬਹਾਦਰੀ ਦਾ ਤਗਮਾ ਹੈ। ਇਹ ਸਨਮਾਨ ਸੈਨਿਕਾਂ ਨੂੰ ਬਹਾਦਰੀ ਜਾਂ ਕੁਰਬਾਨੀ ਲਈ ਦਿੱਤਾ ਜਾਂਦਾ ਹੈ। ਬਹਾਦਰੀ ਵਿਚ ਇਹ ਮਹਾਵੀਰ ਚੱਕਰ ਦੇ ਬਾਅਦ ਆਉਂਦਾ ਹੈ।

 

ਉਥੇ, ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੇ ਹੁਣੇ ਹੀ ਮੈਡੀਕਲ ਟੈਸਟ ਪਾਸ ਕਰ ਲਿਆ ਹੈ। ਇਸ ਦੇ ਨਾਲ ਹੀ ਅਭਿਨੰਦਨ ਛੇਤੀ ਹੀ ਉਡਾਨ ਭਰ ਸਕਣਗੇ। ਪਾਇਲਟ ਦੀ ਫਿਟਨੈਸ ਦੀ ਜਾਂਚ ਵਾਲੀ ਸੰਸਥਾ ਬੇਂਗਲੁਰੂ ਸਥਿਤ ਇੰਸਟੀਚਿਊਟ ਆਫ ਏਰਰੋਸਪੇ ਮੈਡੀਸਨ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਉਡਾਨ ਭਰਨ ਲਈ ਫਿਟ ਐਲਾਨਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wing Commander Abhinandan Varthaman to be conferred with Vir Chakra on Independence Day