ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਡਾਣ ਭਰਨ ਲਈ ਵਿੰਗ ਕਮਾਂਡਰ ਅਭਿਨੰਦਨ ਦਾ ਛੇਤੀ ਹੋਵੇਗਾ ਮੈਡੀਕਲ ਫਿਟਨੇਸ ਟੈਸਟ

 

ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਦਾ ਫਲਾਇੰਗ ਆਪਰੇਸ਼ਨ ਲਈ ਛੇਤੀ ਮੈਡੀਕਲ ਫਿਟਨੇਸ ਟੈਸਟ ਕੀਤਾ ਜਾਵੇਗਾ। ਇਸ ਸਾਲ ਫਰਵਰੀ ਵਿੱਚ ਪਾਕਿਸਤਾਨੀ ਹਵਾਈ ਸੈਨਾ ਦੇ ਐਫ 16 ਜਹਾਜ਼ ਨੂੰ ਮਾਰ ਸੁੱਟਣ ਤੋਂ ਬਾਅਦ ਉਸ ਦਾ ਮਿਗ -21 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿੱਚ ਚਲੇ ਗਏ ਸਨ। ਜ਼ਖ਼ਮੀ ਹੋਣ ਕਾਰਨ ਪਾਕਿਸਤਾਨ ਤੋਂ ਵਾਪਸ ਆਏ ਅਭਿਨੰਦਨ ਨੂੰ ਉਡਾਣ ਭਰਨ ਦੀ ਡਿਊਟੀ ਤੋਂ ਹੁਣ ਤੱਕ ਹਵਾਈ ਸੈਨਾ ਨੇ ਦੂਰ ਰੱਖਿਆ ਸੀ।

 

 

ਪਾਕਿਸਤਾਨੀ ਐੱਫ -16 ਜਹਾਜ਼ ਨੂੰ ਮਾਰ ਸੁੱਟ ਦਿੱਤਾ ਸੀ। ਹੁਣ ਕੇਂਦਰ ਸਰਕਾਰ ਅਭਿਨੰਦਨ ਨੂੰ ਸਨਮਾਨਤ ਕਰਨ ਜਾ ਰਹੀ ਹੈ। ਇਸ ਮਾਮਲੇ ਦੇ ਜਾਣਕਾਰ ਦੋ ਅਧਿਕਾਰੀਆਂ ਨੇ ਐੱਚ.ਟੀ. ਨੂੰ ਦੱਸਿਆ ਕਿ ਅਭਿਨੰਦਨ ਨੂੰ ਵੀਰ ਚੱਕਰ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅੱਤਵਾਦੀ ਕੈਂਪਾਂ 'ਤੇ ਬੰਬਾਰੀ ਕਰਨ ਵਾਲੇ ਮਿਰਾਜ 2000 ਪਾਇਲਟਾਂ ਨੂੰ ਵੀ ਏਅਰ ਫੋਰਸ ਮੈਡਲ ਵੀ ਦਿੱਤਾ ਜਾ ਸਕਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wing Commander Abhinandan will soon under go for a medical fitness test to fly