ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੰਗ ਕਮਾਂਡਰ ਐੱਸ. ਧਾਮੀ ਬਣਨਗੇ ਦੇਸ਼ ਦੇ ਪਹਿਲੇ ਮਹਿਲਾ ਫ਼ਲਾਈਟ ਕਮਾਂਡਰ

ਵਿੰਗ ਕਮਾਂਡਰ ਐੱਸ. ਧਾਮੀ ਬਣਨਗੇ ਦੇਸ਼ ਦੇ ਪਹਿਲੇ ਮਹਿਲਾ ਫ਼ਲਾਈਟ ਕਮਾਂਡਰ

ਭਾਰਤੀ ਹਵਾਈ ਫ਼ੌਜ ਦੀ ਵਿੰਗ ਕਮਾਂਡਰ ਐੱਸ. ਧਾਮੀ ਦੇਸ਼ ਦੇ ਪਹਿਲੇ ਮਹਿਲਾ ਫ਼ਲਾਈਟ ਕਮਾਂਡਰ ਬਣ ਗਏ ਹਨ। ਉਹ ਇੱਕ ਫ਼ਲਾਈਂਗ ਯੂਨਿਟ ਸੰਭਾਲ ਰਹੇ ਹਨ। ਉਨ੍ਹਾਂ ਹਿੰਡਨ ਏਅਰਬੇਸ ’ਤੇ ਇੱਕ ਚੇਤਕ ਹੈਲੀਕਾਪਟਰ ਯੂਨਿਟ ਦੇ ਫ਼ਲਾਈਟ ਕਮਾਂਡਰ ਦਾ ਅਹੁਦਾ ਸੰਭਾਲ ਲਿਆ ਹੈ।

 

 

ਐੱਸ. ਧਾਮੀ ਭਾਰਤੀ ਹਵਾਈ ਫ਼ੌਜ ਦੀ ਫ਼ਲਾਈਂਗ ਬ੍ਰਾਂਚ ਵਿੱਚ ਸਥਾਈ ਕਮਿਸ਼ਨ ਆੱਫ਼ੀਸਰ ਹਨ। ਉਨ੍ਹਾਂ ਇਕੱਲਿਆਂ ਨੇ ਬਹੁਤ ਵਾਰ ਹੈਲੀਕਾਪਟਰ ਉਡਾਏ ਹਨ।

 

 

ਫ਼ਲਾਈਟ ਕਮਾਂਡਰ ਕਿਸੇ ਯੂਨਿਟ ਵਿੱਚ ਕਮਾਂਡ ’ਚ ਦੂਜੇ ਨੰਬਰ ਉੱਤੇ ਹੁੰਦਾ ਹੈ ਤੇ ਉਹ ਆਪਣੀ ਯੂਨਿਟ ਵਿੱਚ ਕਮਾਂਡਿੰਗ ਆਫ਼ੀਸਰ ਤੋਂ ਬਾਅਦ ਦੂਜੇ ਨੰਬਰ ਉੱਤੇ ਹਨ।

 

 

ਹੁਣ ਔਰਤ ਅਫ਼ਸਰਾਨ ਵੀ ਕਮਾਂਡਿੰਗ ਯੂਨਿਟਸ ਵੱਲ ਵਧਣ ਲੱਗ ਪਈਆਂ ਹਨ; ਜੋ ਕਿ ਇੱਕ ਵਧੀਆ ਰੁਝਾਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wing Commander S Dhami to be India s first Woman Flight Commander