ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਕਿਹਾ ਹੈ ਕਿ ਸਦਨ ਦੇ ਸ਼ੀਤਕਾਲੀਨ ਸੈਸ਼ਨ 'ਚ ਕੁੱਲ 20 ਬੈਠਕਾਂ 'ਚ ਨਾਗਰਿਕਤਾ ਸੋਧ ਬਿਲ 2019 ਅਤੇ ਵਿਸ਼ੇਸ਼ ਸੁਰੱਖਿਆ ਸੰਗਠਨ (ਐਸਪੀਜੀ) ਸਮੇਤ ਕੁੱਲ 14 ਬਿੱਲ ਪਾਸ ਕਰਵਾਏ ਗਏ ਅਤੇ ਸਦਨ ਦੇ ਕੰਮਕਾਜ 'ਚ 115% ਦਾ ਵਾਧਾ ਹੋਇਆ ਹੈ।
ਬਿਰਵਾ ਨੇ ਸ਼ੁੱਕਰਵਾਰ ਨੂੰ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸੈਸ਼ਨ 'ਚ 18 ਸਰਕਾਰੀ ਮਤੇ ਪੇਸ਼ ਕੀਤੇ ਗਏ ਅਤੇ ਮੈਂਬਰਾਂ ਨੇ 28 ਗੈਰ-ਸਰਕਾਰੀ ਮਤੇ ਦੁਬਾਰਾ ਸਥਾਪਿਤ ਕੀਤੇ। ਸੈਸ਼ਨ ਦੌਰਾਨ ਵੱਖ-ਵੱਖ ਮਹੱਤਵਪੂਰਨ ਮੁੱਦਿਆਂ 'ਤੇ 28 ਘੰਟੇ 43 ਮਿੰਟ ਚਰਚਾ ਚਲੀ।
ਉਨ੍ਹਾਂ ਕਿਹਾ ਕਿ ਇਸ ਸੈਸ਼ਨ 'ਚ ਮੈਂਬਰਾਂ ਦੀ ਸਮਰੱਥਾ ਨਿਰਮਾਣ ਦੀ ਨਵੀਂ ਪਹਿਲ ਕੀਤੀ ਗਈ, ਜਿਸ ਦੇ ਅਧੀਨ ਮੈਂਬਰਾਂ ਲਈ ਵਿਧਾਈ (ਵਿਧਾਨਕ) ਕੰਮਾਂ ਨੂੰ ਲੈ ਕੇ 9 ਬ੍ਰੀਫਿੰਗ ਸੈਸ਼ਨ ਆਯੋਜਿਤ ਕੀਤੇ ਗਏ। ਇਸ ਦਾ ਮਕਸਦ ਸਭਾ ਦੇ ਸਾਹਮਣੇ ਮਹੱਤਵਪੂਰਨ ਵਿਧਾਈ ਕੰਮਾਂ 'ਤੇ ਮੁੱਦਿਆਂ ਅਤੇ ਬਿੱਲ ਦੇ ਸਬੰਧ 'ਚ ਮੈਂਬਰਾਂ ਨੂੰ ਜਾਣਕਾਰੀ ਦੇਣਾ ਹੁੰਦਾ ਹੈ। ਇਸ ਦੌਰਾਨ ਸੰਬੰਧਤ ਮੰਤਰਾਲੇ ਅਤੇ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹਿੰਦੇ ਹਨ।
ਸਪੀਕਰ ਨੇ ਕਿਹਾ ਕਿ ਸੈਸ਼ਨ ਦੌਰਾਨ 140 ਸਟਾਰਡ ਸਵਾਲਾਂ ਦੇ ਜੁਬਾਨੀ ਉੱਤਰ ਦਿੱਤੇ ਗਏ ਅਤੇ ਔਸਤਨ ਰੋਜ਼ਾਨਾ 7.36 ਸਵਾਲਾਂ ਦੇ ਉੱਤਰ ਦਿੱਤੇ ਗਏ। ਇਸ ਤੋਂ ਇਲਾਵਾ ਰੋਜ਼ਾਨਾ ਔਸਤਨ 20.42 ਪੂਰਕ ਸਵਾਲਾਂ ਦੇ ਉੱਤਰ ਦਿੱਤੇ ਗਏ ਅਤੇ 27 ਨਵੰਬਰ ਨੂੰ ਸਾਰੇ ਸਟਾਰਡ 20 ਪ੍ਰਸ਼ਨ ਸਦਨ 'ਚ ਲਏ ਗਏ। ਬਿਰਲਾ ਨੇ ਕਿਹਾ ਕਿ ਇਸ ਸੈਸ਼ਨ ਦੌਰਾਨ ਸਦਨ ਦੀ ਕਾਰਵਾਈ 130.45 ਘੰਟੇ ਚਲੀ। ਇਸ ਦੌਰਾਨ ਸ਼ਾਮ ਨੂੰ ਦੇਰ ਤਕ ਸਿਫਰ ਕਾਲ ਚਲਾਇਆ ਗਿਆ।