ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਤੇ ਕਸ਼ਮੀਰ ’ਚ ਬਰਫ਼ਬਾਰੀ ਨਾਲ ਉੱਤਰੀ ਭਾਰਤ ’ਚ ਠੰਢ ਸ਼ੁਰੂ

ਹਿਮਾਚਲ ਤੇ ਕਸ਼ਮੀਰ ’ਚ ਬਰਫ਼ਬਾਰੀ ਨਾਲ ਉੱਤਰੀ ਭਾਰਤ ’ਚ ਠੰਢ ਸ਼ੁਰੂ

ਹਿਮਾਚਲ ਪ੍ਰਦੇਸ਼ ਦੇ ਲਾਹੌਲ–ਸਪਿਤੀ ਅਤੇ ਕੁੱਲੂ ਜ਼ਿਲ੍ਹਿਆਂ ’ਚ ਸੋਮਵਾਰ ਨੂੰ ਬਰਫ਼ਬਾਰੀ ਹੋਈ। ਬਰਫ਼ਬਾਰੀ ਕਾਰਨ ਰਾਨੀ ਨਾਲਾ ਅਤੇ ਰੋਹਤਾਂਗ ਦੱਰੇ ਵਿਚਾਲੇ ਮਨਾਲੀ–ਲੇਹ ਹਾਈਵੇਅ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਕਲੀਲੌਂਗ–ਮਨਾਲੀ ਸੜਕ ਉੱਤੇ ਸਾਰੀਆਂ ਨਿਯਮਤ ਬੱਸਾਂ ਨੂੰ ਰੋਕ ਦਿੱਤਾ ਗਿਆ ਹੈ।

 

 

ਐਤਵਾਰ ਨੂੰ ਕਸ਼ਮੀਰ ਵਾਦੀ ਦੇ ਉੱਚੇ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਕਾਰਨ ਠੰਢ ਵਧਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਪੱਛਮੀ ਗੜਬੜੀ ਕਾਰਨ ਕਸ਼ਮੀਰ ’ਚ ਅਗਲੇ 24 ਘੰਟਿਆਂ ਦੌਰਾਨ ਹਲਕੀ ਵਰਖਾ ਹੋ ਸਕਦੀ ਹੈ। ਇਸ ਦੇ ਨਾਲ ਹੀ ਸੰਚਾਰ ਸੇਵਾ ਵਿੱਚ ਵਿਘਨ ਪੈਣ ਕਾਰਨ ਜੰਮੂ–ਕਸ਼ਮੀਰ ਦੇ ਹੋਰ ਜ਼ਿਲ੍ਹਿਆਂ ਤੇ ਦੂਰ–ਦੁਰਾਡੇ ਦੇ ਇਲਾਕਿਆਂ ਦੇ ਮੌਸਮ ਸਬੰਧੀ ਜਾਣਕਾਰੀ ਇਕੱਠੀ ਕਰਨ ਵਿੱਚ ਔਕੜ ਪੇਸ਼ ਆ ਰਹੀ ਹੈ।

 

 

ਦੱਖਣੀ ਕਸ਼ਮੀਰ ਵਿੱਚ ਸ੍ਰੀਨਗਰ ਤੋਂ ਲਗਭਗ 100 ਕਿਲੋਮੀਟਰ ਦੂਰ ਪਹਿਲਗਾਮ ’ਚ ਵੀ ਬੱਦਲ ਛਾਏ ਰਹਿਣ ਕਾਰਨ ਮੌਸਮ ਠੰਢਾ ਹੋ ਗਿਆ ਹੈ। ਪਹਿਲਗਾਮ ਦੇ ਉੱਪਰਲੇ ਹਿੱਸਿਆਂ ਵਿੱਚ ਵੀ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਅਮਰਨਾਥ ਗੁਫ਼ਾ ਦੇ ਆਲੇ–ਦੁਆਲੇ ਦੇ ਖੇਤਰਾਂ ਵਿੱਚ ਕੱਲ੍ਹ ਰਾਤੀਂ ਬਰਫ਼ਬਾਰੀ ਹੋਈ।

 

 

ਬਰਫ਼ਬਾਰੀ ਕਾਰਨ ਠੰਢ ਵਧਣ ਤੋਂ ਬਾਅਦ ਐਤਵਾਰ ਸਵੇਰੇ ਸ੍ਰੀਨਗਰ ਵਿੱਚ ਲੋਕਾਂ ਨੂੰ ਸਵੈਟਰਾਂ ਤੇ ਜੈਕਟਾਂ ਜਿਹੇ ਗਰਮ ਕੱਪੜੇ ਪਾਇਆਂ ਵੀ ਵੇਖਿਆ ਗਿਆ। ਸ੍ਰੀਨਗਰ ਵਿੱਚ ਘੱਟ ਤੋਂ ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

 

ਉੱਧਰ ਆਸਾਮ, ਮੇਘਾਲਿਆ, ਪੱਛਮੀ ਬੰਗਾਲ, ਓੜੀਸ਼ਾ, ਕਰਨਾਟਕ, ਤੇਲੰਗਾਨਾ, ਮਨੀਪੁਰ, ਮੱਧ ਪ੍ਰਦੇਸ਼, ਤਾਮਿਲ ਨਾਡੂ, ਪੁੱਡੂਚੇਰੀ ਅਤੇ ਕਰਾਇਕਾਲ ਦੇ ਵੱਖੋ–ਵੱਖਰੇ ਸਥਾਨਾਂ ਉੱਤੇ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ।

 

 

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ, ਅਰੁਣਾਚਲ ਪ੍ਰਦੇਸ਼, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਉਤਰਾਖੰਡ, ਪੂਰਬੀ ਉੱਤਰੀ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਵਿੱਚ ਕਿਤੇ–ਕਿਤੇ ਛਿੱਟਾਂ ਪੈ ਸਕਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Winter starts in North India with snow fall in Himachal and Kashmir