ਭਗਵਾਨ ਰਾਮ ਨਾਲ ਜੁੜੇ ਤੀਰਥ ਸਥਾਨਾਂ ਦੀ ਯਾਤਰਾ ਕਰਵਾਉਣ ਵਾਲੀ ਰੇਲਵੇ ਦੀ ਨਵੀਂ ਰਾਮਾਇਣ ਐਕਸਪ੍ਰੈੱਸ ਦੇ ਡਿੱਬਿਆਂ ਵਿੱਚ ਭਜਨ ਗੂੰਜਣਗੇ ਅਤੇ ਬਾਹਰੀ ਅਤੇ ਅੰਦਰੂਨੀ ਸਜਾਵਟ ਰਾਮਾਇਣ ਆਧਾਰਤ ਹੋਵੇਗੀ। ਜਿਸ ਨਾਲ ਇਹ ਯਾਤਰੀਆਂ ਨੂੰ ਪਟੜੀਆਂ ਉੱਤੇ ਦੌੜਦੇ ਮੰਦਰ ਦੀ ਭਾਵਨਾ ਦੇਵੇਗੀ। ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਰੇਲਵੇ ਬੋਰਡ ਦੇ ਚੇਅਰਮੈਨ ਵੀ ਯਾਦਵ ਨੇ ਕਿਹਾ ਕਿ 10 ਮਾਰਚ ਤੋਂ ਬਾਅਦ ਚੱਲ ਸਕਦੀ ਹੈ। ਆਉਣ ਵਾਲੇ ਹਫ਼ਤੇ ਵਿੱਚ ਇਸ ਦਾ ਸਾਲਾਨਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ। ਯਾਦਵ ਨੇ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਰੇਲ ਗੱਡੀ ਉੱਤਰ, ਦੱਖਣ, ਪੂਰਬ ਅਤੇ ਪੱਛਮ ਵਿੱਚ ਵੱਖ ਵੱਖ ਸਥਾਨਾਂ ਤੋਂ ਚੱਲੇਗੀ ਤਾਕਿ ਦੇਸ਼ ਭਰ ਦੇ ਲੋਕ ਇਸ ਦੀ ਸੇਵਾ ਦਾ ਲਾਭ ਉਠਾ ਸਕਣ।
ਸਭ ਤੋਂ ਪਹਿਲਾਂ ਰੇਲਵੇ ਭਗਵਾਨ ਰਾਮ ਦੇ ਨਾਮ ਉੱਤੇ ਇਕ ਵਿਸ਼ੇਸ਼ ਰੇਲ ਚਲਾਉਂਦੀ ਸੀ ਜੋ ਉਨ੍ਹਾਂ ਨਾਲ ਸਬੰਧਤ ਸਥਾਨਾਂ ਤੱਕ ਜਾਂਦੀ ਸੀ। ਸ਼੍ਰੀ ਰਾਮਾਇਣ ਐਕਸਪ੍ਰੈਸ ਦੀ ਸੇਵਾ 14 ਨਵੰਬਰ ਤੋਂ ਸ਼ੁਰੂ ਹੋਈ ਸੀ ਇੱਕ ਵਾਰ ਵਿੱਚ 800 ਯਾਤਰੀ ਸਫਰ ਕਰ ਸਕਦੇ ਹਨ।
ਇਸ ਦੇ ਦਾਇਰੇ ਹੇਠ ਰਮਾਇਣ ਸਰਕਟ ਦੇ ਸਥਾਨਾਂ ਵਿੱਚ ਨੰਦੀਗਰਾਮ, ਸੀਤਾਮੜੀ, ਜਨਕਪੁਰੀ, ਵਾਰਾਣਸੀ, ਪ੍ਰਯਾਗ, ਸ਼੍ਰੰਗਵੇਰਪੁਰ, ਚਿੱਤਰਕੁੱਟ, ਨਾਸਿਕ, ਹੰਪੀ, ਅਯੁੱਧਿਆ ਅਤੇ ਰਾਮੇਸ਼ਵਰਮ ਸ਼ਾਮਲ ਹਨ। ਨਵੀਂ ਰਾਮਾਇਣ ਐਕਸਪ੍ਰੈਸ ਦਾ ਯਾਤਰਾ ਪ੍ਰੋਗਰਾਮ ਅਜੇ ਜਾਰੀ ਨਹੀਂ ਹੋਇਆ ਹੈ।