ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕਸਭਾ ਚੋਣਾਂ ਦੇ ਨਾਲ ਇਨ੍ਹਾਂ 3 ਸੂਬਿਆਂ ’ਚ ਹੋ ਸਕਦੀਆਂ ਹਨ ਵਿਧਾਨ ਸਭਾ ਚੋਣਾਂ

ਲੋਕਸਭਾ ਚੋਣਾਂ 2019 ਦੇ ਨਾਲ ਤਿੰਨ ਸੂਬਿਆਂ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਚ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਦੀਆਂ ਚਰਚਾਵਾਂ ਕਮਜ਼ੋਰ ਪਈ ਹੈ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਨੂੰ ਇਸ ਵਿਚ ਕੋਈ ਇਤਰਾਜ ਨਜ਼ਰ ਨਹੀਂ ਆਉਂਦਾ ਹੈ ਬਲਕਿ ਕਾਂਗਰਸ ਇਨ੍ਹਾਂ ਤਿੰਨ ਸੂਬਿਆਂ ਚ ਸਮੇਂ ਤੋਂ ਪਹਿਲਾਂ ਚੋਣਾਂ ਨੂੰ ਆਪਣੇ ਲਈ ਲਾਭਦਾਇਕ ਮੰਨ ਰਹੀ ਹੈ।

 

ਪਿਛਲੀ ਵਾਰ ਜਦੋਂ ਲੋਕਸਭਾ ਚੋਣਾਂ ਦੇ ਤੁਰੰਤ ਬਾਅਦ ਇਨ੍ਹਾਂ ਸੂਬਿਆਂ ਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਕਾਂਗਰਸ ਦੇ ਹੱਥਾਂ ਚੋਂ ਮਹਾਰਾਸ਼ਟਰ ਅਤੇ ਹਰਿਆਣਾ ਨਿਕਲ ਗਏ ਸਨ। ਝਾਰਖੰਡ ਚ ਕਾਂਗਰਸ ਦੇ ਸਮਰਥਨ ਵਾਲੀ ਝਾਮੁਮੋ ਸਰਕਾਰ ਵੀ ਬੱਚ ਨਹੀਂ ਸਕੀ ਸੀ।

 

ਕਾਂਗਰਸ ਦੇ ਸੀਨੀਅਰ ਆਗੂ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਨਾਲ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ ਤਾਂ ਅਸੀਂ ਸਾਰੇ ਇਸ ਲਈ ਤਿਆਰ ਹਾਂ। ਸਮੇਂ ਤੋਂ ਪਹਿਲਾਂ ਚੋਣਾਂ ਦੇ ਵਿਰੋਧ ਦੀ ਸੰਭਾਵਨਾ ਨੂੰ ਉਹ ਨਕਾਰਦੇ ਹਨ। ਮੋਟੇ ਤੌਰ ਤੇ ਹੁੱਡਾ ਦਾ ਮੰਨਣਾ ਹੈ ਕਿ ਤਿੰਨ ਸੂਬਿਆਂ ਚ ਜਿੱਤ ਮਗਰੋਂ ਹਾਲਾਤ ਕਾਂਗਰਸ ਮੁਤਾਬਕ ਢੁੱਕਵੇਂ ਬਣੇ ਹੋਏ ਹਨ। ਜੇਕਰ ਲੋਕ ਸਭਾ ਦੇ ਨਾਲ ਇਨ੍ਹਾਂ ਤਿੰਨ ਸੂਬਿਆਂ ਚ ਚੋਣਾਂ ਹੁੰਦੀਆਂ ਹਨ ਤਾਂ ਇਸਦਾ ਲਾਭ ਕਾਂਗਰਸ ਨੂੰ ਮਿਲੇਗਾ।

 

ਲੋਕ ਸਭਾ ਚੋਣਾਂ ਦੇ ਨਾਲ ਓਡੀਸ਼ਾ, ਆਂਧਰਾ ਪ੍ਰਦੇਸ਼, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਤੇਲੰਗਾਨਾ ਦੀਆਂ ਚੋਣਾਂ ਹੁੰਦੀਆਂ ਹਨ। ਤੇਲੰਗਾਨਾ ਚ ਸਮੇਂ ਤੋਂ ਪਹਿਲਾਂ ਚੋਣਾਂ ਹੋ ਚੁੱਕੀਆਂ ਹਨ। ਅਗਲੇ ਸਾਲ ਤਿੰਨ ਸੂਬਿਆਂ ਚ ਅਕਤੂਬਰ ਤੋਂ ਦਸੰਬਰ ਵਿਚਾਲੇ ਚੋਣਾਂ ਹੋਣੀਆਂ ਹਨ। ਇਸ ਲਈ ਇਨ੍ਹਾਂ ਚੋਣਾਂ ਨੂੰ ਵੀ ਲੋਕ ਸਭਾ ਚੋਣਾਂ ਦੇ ਨਾਲ ਕਰਾਉਣ ਦੀਆਂ ਕਿਆਸਅਰਾਈਆਂ ਕੁਝ ਸਮਾਂ ਪਹਿਲਾਂ ਤੱਕ ਚੱਲ ਰਿਹਾ ਸੀ।

 

ਇਸ ਦਾ ਕਾਰਨ ਇਹ ਵੀ ਹੈ ਕਿ ਇੱਕ ਤਾਂ ਭਾਜਪਾ ਆਪਣਾ ਸਿਆਸੀ ਨਫਾਨੁਕਸਾਨ ਜੋੜ ਰਹੀ ਹੈ ਤੇ ਦੂਜਾ ਇੱਕ ਰਾਸ਼ਟਰ ਇੱਕ ਚੋਣ ਦੀ ਯੋਜਨਾ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਚ ਵੀ ਇਹ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਤਿੰਨ ਸੂਬਿਆਂ ਦੇ ਨਤੀਜਿਆਂ ਮਗਰੋਂ ਇਹ ਗੱਲ ਅਚਾਨਕ ਹੌਲੀ ਪੈ ਗਈ ਹੈ।

 

ਦਰਅਸਲ, ਚੋਣਾਂ ਚ ਹਾਰ-ਜਿੱਤ ਚ ਸਮਾਂ ਅਤੇ ਸੰਦੇਸ਼ ਵੀ ਅਹਿਮ ਹੁੰਦਾ ਹੈ। ਸੰਦੇਸ਼ ਚ ਕਾਂਗਰਸ ਉਤਸ਼ਾਹਤ ਹੈ, ਸਮਾਂ ਵੀ ਜਿ਼ਆਦਾ ਨਹੀਂ ਬਚਿਆ ਹੈ। ਇਸ ਲਈ ਕਾਂਗਰਸ ਮੌਜੂਦਾ ਹਾਲਾਤਾਂ ਨੂੰ ਆਪਣੇ ਹੱਕ ਚ ਦੇਖ ਰਹੀ ਹੈ।

 

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕਹਿੰਦੇ ਹਨ ਕਿ ਨਤੀਜੇ ਹੋਰਨਾਂ ਚੋਣਾਂ ਲਈ ਲੋਕਾਂ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਦੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਮਗਰੋਂ ਕਾਂਗਰਸ ਹਰਿਆਣਾ ਅਤੇ ਮਹਾਰਾਸ਼ਟਰ ਚ ਵੀ ਹਾਰ ਗਈ ਸੀ। ਅਜਿਹਾ ਇਸ ਕਾਰਨ ਹੋਇਆ ਕਿਉਂਕਿ ਇੱਕ ਹਾਰ ਦਾ ਅਸਰ ਦੂਜੀ ਹਾਰ ਤੇ ਪਿਆ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:With the Lok Sabha elections these three states can be in the assembly elections