ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਨਾ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 120.50 ਰੁਪਏ ਹੋਇਆ ਸਸਤਾ

ਬਿਨਾ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 120.50 ਰੁਪਏ ਹੋਇਆ ਸਸਤਾ

ਘਰੇਲੂ ਗੈਸ (ਐੱਲਪੀਜੀ) ਦੀਆਂ ਕੀਮਤਾਂ `ਚ ਇੱਕ ਵਾਰ ਫਿਰ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 5.91 ਰੁਪਏ ਸਸਤਾ ਹੋਇਆ ਹੈ; ਜਦ ਕਿ ਗ਼ੈਰ-ਸਬਸਿਡੀ ਵਾਲੇ ਸਿਲੰਡਰ ਦੀ ਕੀਮਤ `ਚ 120.50 ਰੁਪਏ ਦੀ ਰਾਹਤ ਮਿਲੀ ਹੈ। ਇਹ ਜਾਣਕਾਰੀ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਦਿੱਤੀ ਗਈ ਹੈ।


ਇਹ ਨਵੀਆਂ ਕੀਮਤਾਂ ਅੱਜ ਸੋਮਵਾਰ ਨੂੰ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਨਵੰਬਰ `ਚ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 6.52 ਰੁਪਏ ਤੇ ਬਿਨਾ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ `ਚ 133 ਰੁਪਏ ਦੀ ਕਟੋਤੀ ਕੀਤੀ ਗਈ ਸੀ।


ਇਸ ਤੋਂ ਪਹਿਲਾਂ ਜੂਨ ਮਹੀਨੇ ਦੇ ਬਾਅਦ ਤੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ 6 ਵਾਰ ਵਾਧਾ ਕੀਤਾ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Without Subsidy LPG Cylinder now cheaper by Rs 120