ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿਉਹਾਰਾਂ ’ਚ LPG ਸਿਲੰਡਰਾਂ ਦੀ ਕਮੀ ਕਾਰਨ ਲੋਕ ਹੋਣ ਲੱਗੇ ਪਰੇਸ਼ਾਨ

ਤਿਉਹਾਰਾਂ ’ਚ LPG ਸਿਲੰਡਰਾਂ ਦੀ ਕਮੀ ਕਾਰਨ ਲੋਕ ਹੋਣ ਲੱਗੇ ਪਰੇਸ਼ਾਨ

ਪਿਛਲੇ ਚਾਰ ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੀ ਕਟੌਤੀ ਕਾਰਨ ਦੇਸ਼ ਦੇ ਖਪਤਕਾਰਾਂ ਨੂੰ ਕੁਝ ਰਾਹਤ ਤਾਂ ਮਿਲੀ ਹੈ ਪਰ ਰਸੋਈ ਗੈਸ (LPG) ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਤਿਉਹਾਰਾਂ ਦੇ ਇਸ ਮੌਸਮ ਦੌਰਾਨ ਖਪਤਕਾਰਾਂ ਦੀ ਪਰੇਸ਼ਾਨੀ ਵਧਦੀ ਜਾ ਰਹੀ ਹੈ।

 

 

ਦੇਸ਼ ਵਿੱਚ ਕੱਲ੍ਹ ਦੁਰਗਾ ਅਸ਼ਟਮੀ ਦੀ ਪੂਜਾ ਬਹੁਤ ਧੂਮਧਾਮ ਨਾਲ ਹੋਈ ਪਰ ਇਸ ਮੌਕੇ ਰਸੋਈ ਗੈਸ ਦੀ ਖਪਤ ਵੀ ਬਹੁਤ ਜ਼ਿਆਦਾ ਵਧ ਜਾਂਦੀ ਹੈ।

 

 

ਭਲਕੇ ਦੁਸਹਿਰਾ ਹੈ ਤੇ ਫਿਰ 20 ਦਿਨਾਂ ਪਿੱਛੋਂ ਦੀਵਾਲੀ ਦਾ ਤਿਉਹਾਰ ਆ ਜਾਵੇਗਾ। ਹੋਰ ਵੀ ਬਹੁਤ ਸਾਰੇ ਤਿਉਹਾਰ ਆਉਣਗੇ। ਇੰਝ ਇਸ ਸੀਜ਼ਨ ਦੌਰਾਨ ਦੇਸ਼ ਵਿੱਚ LPG (ਰਸੋਈ ਗੈਸ) ਸਿਲੰਡਰਾਂ ਦੀ ਕਿੱਲਤ ਹੋ ਸਕਦੀ ਹੈ

 

 

ਦਰਅਸਲ, ਸਊਦੀ ਅਰਬ ਦੇ ਅਰਾਮਕੋ ਪਲਾਂਟ ਉੱਤੇ ਹੋਏ ਡ੍ਰੋਨ ਹਮਲੇ ਕਾਰਨ LPG ਦੀ ਸਪਲਾਈ ਘਟ ਗਈ ਹੈ ਭਾਰਤ ਵਿੱਚ ਤਿਉਹਾਰਾਂ ਦੇ ਮੌਕੇ ਹਰ ਸਾਲ LPG ਦੀ ਮੰਗ ਬਹੁਤ ਜ਼ਿਆਦਾ ਵਧ ਜਾਂਦੀ ਹੈ

 

 

ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਤੇ ਹਿੰਦੁਸਤਾਨ ਪੈਟਰੋਲੀਅਮ ਜਿਹੀਆਂ ਕੰਪਨੀਆਂ ਹੁਣ ਤੇਜ਼ੀ ਨਾਲ ਇਸ ਜਤਨ ਵਿੱਚ ਲੱਗੀਆਂ ਹਨ ਕਿ ਦੀਵਾਲੀ ਤੋਂ ਪਹਿਲਾਂ ਦੇਸ਼ ਵਿੱਚ LPG ਸਿਲੰਡਰ ਦੀ ਸਪਲਾਈ ਵਿੱਚ ਸੁਧਾਰ ਕੀਤਾ ਜਾਵੇ।

 

 

ਇੰਡੀਅਨ ਆਇਲ ਦੇ ਅਧਿਕਾਰੀਆਂ ਨੇ ਮੰਨਿਆ ਕਿ ਅਕਤੂਬਰ ਮਹੀਨੇ ਦੌਰਾਨ ਰਸੋਈ ਗੈਸ ਦੀ ਸਪਲਾਈ ਵਿੱਚ ਦੇਰੀ ਹੋ ਸਕਦੀ ਹੈ ਪਰ ਫਿਰ ਵੀ ਵਾਧੂ ਐਲਪੀਜੀ ਲੈਣ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ

 

 

ਅਬੂਧਾਬੀ ਸਥਿਤ ਨੈਸ਼ਨਲ ਆਇਲ ਕੰਪਨੀ ਨੇ ਅਰਾਮਕੋ ਤੋਂ ਉਪਜੇ ਸੰਕਟ ਕਾਰਨ ਭਾਰਤ ਨੂੰ ਐਲਪੀਜੀ ਦੀਆਂ ਦੋ ਵਾਧੂ ਖੇਪਾਂ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਇਹ ਦੋਵੇਂ ਕਾਰਗੋ ਅਗਲੇ ਕੁਝ ਹਫ਼ਤਿਆਂ ਅੰਦਰ ਭਾਰਤ ਪੁੱਜਣਗੇ। ਭਾਰਤ ਦੁਨੀਆ ਵਿੱਚ LPG ਦਾ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਹੈ ਤੇ ਉਹ ਆਪਣੀਆਂ ਜ਼ਰੂਰਤਾਂ ਦਾ ਲਗਭਗ ਅੱਧਾ ਹਿੱਸਾ ਸਊਦੀ ਅਰਬ, ਕਤਰ, ਓਮਾਨ ਤੇ ਕੁਵੈਤ ਜਿਹੇ ਵਿਦੇਸ਼ੀ ਸਪਲਾਇਰ ਤੋਂ ਲੈਂਦਾ ਹੈ

 

 

ਦੇਸ਼ ਵਿੱਚ ਪਹਿਲਾਂ ਤੋਂ ਹੀ ਐੱਲਪੀਜੀ ਦੀ ਮੰਗ ਕਾਫ਼ੀ ਵਧੀ ਹੋਈ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਉਦੇਸ਼ਮੁਖੀ ਸਕੀਮਉਜਵਲਾਰਾਹੀਂ ਹਰੇਕ ਗ਼ਰੀਬ ਪਰਿਵਾਰ ਨੂੰ LPG ਕੁਨੈਕਸ਼ਨ ਦਿੱਤਾ ਜਾ ਰਿਹਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woes of People increasing during festival season as Supply of LPG Cylinders decreasing