ਅਗਲੀ ਕਹਾਣੀ

ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਦਿੱਤੇ ਤਸੀਹੇ, ਮਹਿਲਾ ਦੀ ਮੌਤ

ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਦਿੱਤੇ ਤਸੀਹੇ, ਮਹਿਲਾ ਦੀ ਮੌਤ

ਝਾਰਖੰਡ ਦੇ ਜਾਮਤਾੜਾ ਜਿ਼ਲ੍ਹੇ ਤੋਂ ਇਕ ਦਰਦਨਾਇਕ ਖਬਰ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਮਹਿਲਾ ਦੇ ਸਾਬਕਾ ਪਤੀ ਸਮੇਤ ਤਿੰਨ ਵਿਅਕਤੀਆਂ ਨੇ ਮਹਿਲਾ ਨਾਲ ਪਹਿਲਾਂ ਸਮੂਹਿਕ ਬਲਾਤਕਾਰ ਕੀਤਾ ਅਤੇ ਉਸਦੇ ਬਾਅਦ ਉਸਦੇ ਗੁਪਤ ਅੰਗ `ਚ ਡੰਡਾ ਪਾ ਦਿੱਤਾ। ਜਿਸਦੇ ਬਾਅਦ ਮਹਿਲਾ ਦੀ ਮੌਤ ਹੋ ਗਈ।


ਸਬ ਡਵੀਜ਼ਨਲ ਪੁਲਿਸ ਅਫਸਰ ਬੀ ਐਨ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਸਾਬਕਾ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ, ਬੁੱਧਵਾਰ ਦੀ ਰਾਤ ਨੂੰ ਕਾਲੀ ਪੂਜਾ ਮੌਕੇ ਮਹਿਲਾ ਸਿਨੇਮਾ ਗਈ ਸੀ। ਉਥੋਂ ਮਹਿਲਾ ਦੇ ਸਾਬਕਾ ਪਤੀ ਅਤੇ ਉਸਦੇ ਦੋ ਸਾਥੀਆਂ ਜਬਰਦਸਤੀ ਉਸ ਨੂੰ ਪਿੰਡ ਦੇ ਇਕ ਖੇਤ `ਚ ਲੈ ਗਏ, ਜੋ ਨਰਾਇਣਪੁਰ ਪੁਲਿਸ ਥਾਣੇ ਦੇ ਅੰਦਰ ਆਉਂਦਾ ਹੈ।


ਪੁਲਿਸ ਨੇ ਦੱਸਿਆ ਕਿ ਮਹਿਲਾ ਨਾਲ ਬਲਾਤਕਾਰ ਦੇ ਬਾਅਦ ਦਰਿੰਦਿਆਂ ਨੇ ਉਸਦੇ ਗੁਪਤ ਅੰਗ `ਚ ਡੰਡਾ ਪਾ ਦਿੱਤਾ। ਅਗਲੀ ਸਵੇਰੇ ਦਰਦ ਨਾਲ ਕਰਲਾਉਂਦੀ ਮਹਿਲੀ ਦੀ ਆਵਾਜ ਸੁਣਕੇ ਪਿੰਡ ਵਾਲੇ ਉਸ ਨੂੰ ਨਰਾਇਣਪੁਰ ਟਾਉਨ ਦੇ ਇਕ ਹਸਪਤਾਲ `ਚ ਲੈ ਕੇ ਗਏ। ਉਥੋਂ ਉਸ ਨੂੰ ਜਾਮਤਾੜਾ ਸਦਰ ਹਸਪਤਾਲ `ਚ ਭੇਜਿਆ ਗਿਆ। ਪ੍ਰੰਤੂ, ਉਥੇ ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਐਲਾਨ ਦਿੱਤਾ।


ਸਥਾਨਕ ਲੋਕਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਮਹਿਲਾ ਨੂੰ ਲੋਕਾ ਨੇ ਖੇਤ `ਚ ਦੇਖਿਆ ਤਾਂ ਉਸ ਸਮੇਂ ਉਸਨੇ ਆਪਣੇ ਸਾਬਕਾ ਪਤੀ ਅਤੇ ਉਸਦੇ ਦੋ ਸਾਥੀਆਂ ਨੂੰ ਸਮੂਹਿਕ ਬਲਾਤਕਾਰ ਦਾ ਦੋਸ਼ੀ ਦੱਸਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman allegedly gang raped in Jharkhand Jamtara stick inserted in private parts