ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਕਰੀ ਦੇਣ ਬਹਾਨੇ ਮਹਿਲਾ ਨੂੰ ਇੰਟਰਵਿਊ ਲਈ ਬੁਲਾਇਆ, ਕੀਤਾ ਸਮੂਹਿਕ ਬਲਾਤਕਾਰ

ਨੌਕਰੀ ਦੇਣ ਬਹਾਨੇ ਮਹਿਲਾ ਨੂੰ ਇੰਟਰਵਿਊ ਲਈ ਬੁਲਾਇਆ, ਕੀਤਾ ਸਮੂਹਿਕ ਬਲਾਤਕਾਰ

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਨੋਇਡਾ ਦੀ ਇਕ ਮਹਿਲਾ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਰਿਪੋਰਟ ਦਰਜ ਕਰਾਉਣ `ਤੇ ਦੋਸ਼ੀ ਮਹਿਲਾ ਨੂੰ ਪਰਿਵਾਰ ਸਮੇਤ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।


ਨੋਇਡਾ ਵਾਸੀ ਮਹਿਲਾ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਫੋਨ `ਤੇ ਮੋਦੀਨਗਰ ਵਾਸੀ ਇਕ ਨੌਜਵਾਨ ਨਾਲ ਉਸਦੀ ਗੱਲ ਹੋਈ ਸੀ। ਉਸ ਵਿਅਕਤੀ ਨੇ ਮਹਿਲਾ ਨੂੰ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਇੰਟਰਵਿਊ ਲਈ ਆਉਣ ਨੂੰ ਕਿਹਾ। ਮਹਿਲਾ ਦਾ ਦੋਸ਼ ਲਗਾਇਆ ਕਿ ਮੰਗਲਵਾਰ ਨੂੰ ਉਹ ਮੋਦੀਨਗਰ ਬੱਸ ਅੱਡੇ `ਤੇ ਪਹੁੰਚੀ। ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੌਜਵਾਨ ਉਸ ਨੂੰ ਹਾਪੁਡ ਮਾਰਗ `ਤੇ ਇਕ ਪਿੰਡ `ਚ ਬਣੀ ਕਾਲੋਨੀ `ਚ ਲੈ ਗਏ। ਫੋਨ ਕਰਨ ਵਾਲੇ ਵਿਅਕਤੀ ਨੇ ਮਹਿਲਾ ਦਾ ਇੰਟਰਵਿਊ ਲੈਣਾ ਸ਼ੁਰੂ ਕੀਤਾ, ਇਸ ਦੌਰਾਨ ਇਕ ਨੌਜਵਾਨ ਉਥੇ ਚਾਹ ਲੈ ਕੇ ਆਇਆ।


ਮਹਿਲਾ ਕਿਹਾ ਕਿ ਚਾਹ ਪੀਣ ਬਾਅਦ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਨੌਜਵਾਨਾਂ ਨੇ ਵਾਰੀ-ਵਾਰੀ ਉਸ ਨਾਲ ਬਲਾਤਕਾਰ ਕੀਤਾ। ਹੋਸ਼ ਆਉਣ `ਤੇ ਨੌਜਵਾਨ ਮਹਿਲਾ ਨੂੰ ਵਾਪਸ ਮੋਦੀਨਗਰ ਬੱਸ ਅੱਡੇ ਕੋਲ ਛੱਡਕੇ ਚਲਿਆ ਗਿਆ।


ਨੌਜਵਾਨ ਨੇ ਮਹਿਲਾ ਨੂੰ ਧਮਕੀ ਦਿੱਤੀ ਕਿ ਜੇਕਰ ਇਹ ਗੱਲ ਕਿਸੇ ਨੂੰ ਦੱਸੀ ਤਾਂ ਪੂਰੇ ਪਰਿਵਾਰ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਥਾਣਾ ਮੁੱਖੀ ਗਜੇਂਦਰਪਾਲ ਸਿੰਘ ਨੇ ਦੱਸਿਆ ਕਿ ਸਮੂਹਿਕ ਬਲਾਤਕਾਰ ਦੀ ਰਿਪੋਰਟ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

ਥਾਣਾ ਮੁੱਖੀ ਨੇ ਦੱਸਿਆ ਕਿ ਮਹਿਲਾ ਦਾ ਕੁਝ ਸਮਾਂ ਪਹਿਲਾਂ ਹੀ ਤਲਾਕ ਹੋਇਆ ਸੀ। ਇਸਦੇ ਚਲਦੇ ਉਹ ਕੰਮ ਦੀ ਭਾਲ `ਚ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਦੀ ਸਿ਼ਕਾਇਤ `ਤੇ  ਰਾਜਪਾਲ ਅਤੇ ਉਸਦੇ ਅਣਪਛਾਤੇ ਸਾਥੀਆਂ ਖਿਲਾਫ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਭਾਲ ਲਈ ਪੁਲਿਸ ਦੀਆਂ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman allegedly gangraped for calling interview on pretext of job in Modinagar