ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਧਾਨੀ ਐਕਸਪ੍ਰੈਸ ਵਿਚ ਮਹਿਲਾ ਨਾਲ ਬਦਸਲੂਕੀ

ਰਾਜਧਾਨੀ ਐਕਸਪ੍ਰੈਸ ਵਿਚ ਮਹਿਲਾ ਨਾਲ ਬਦਸਲੂਕੀ

ਦਿੱਲੀ–ਰਾਂਚੀ ਰਾਜਧਾਨੀ ਐਕਸਪ੍ਰੈਸ ਵਿਚ ਇਕ ਮਹਿਲਾ ਨੇ ਟੀਟੀ ਅਤੇ ਪੈਂਟ੍ਰੀ ਸਟਾਫ ਉਤੇ ਬਦਸਲੂਕੀ ਕਰਨ ਦਾ ਦੋਸ਼ ਲਗਾਇਆ ਹੈ, ਜਿਸਦੇ ਬਾਅਦ ਰੇਲਵੇ ਨੇ ਮਾਮਲੇ ਵਿਚ ਜਾਂਚ ਦੇ ਆਦੇਸ਼ ਦਿੱਤੇ ਹਨ। ਮਹਿਲਾ ਦੀ ਜਾਣਕਾਰ ਨੇ ਮੰਗਲਵਾਰ ਰਾਤ ਨੂੰ ਟਵੀਟ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਰੇਲਵੇ ਕਰਮੀ ਉਤੇ ਪੀੜਤਾ ਨੂੰ ਕੁਝ ਨਸ਼ੀਲਾ ਪਦਾਰਥ ਦੇਣ ਦਾ ਦੋਸ਼ ਲਗਾਇਆ।

 

ਉਸਨੇ ਟਵੀਟ ਵਿਚ ਲਿਖਿਆ, ‘ਪੈਂਟ੍ਰੀ ਸਟਾਫ ਅਤੇ ਟੀਟੀ ਨੇ ਮਿਲਕੇ ਟ੍ਰੇਨ ਵਿਚ ਉਸਦੇ (ਮਹਿਲਾ ਦੇ) ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਨਸ਼ੀਲੀ ਆਈਸਕਰੀਮ ਦਿੱਤੀ ਗਈ। ਕੀ ਰੇਲਵੇ ਬਿਨਾਂ ਕਿਸੇ ਐਫਆਈਆਰ ਦੇ ਦੋਸ਼ੀ ਸਟਾਫ ਖਿਲਾਫ ਕੋਈ ਕਦਮ ਚੁੱਕੇਗਾ ਜਾਂ ਫਿਰ ਉਹ ਅਜਿਹੇ ਨੂੰ ਆਜ਼ਾਦ ਘੁੰਮੇਗਾ ਅਤੇ ਹੋਰ ਯਾਤਰੀਆਂ ਨੂੰ ਪ੍ਰੇਸ਼ਾਨ ਕਰੇਗਾ।

 

ਉਸ ਨੇ ਲਿਖਿਆ ਕਿ ਪੀੜਤਾ ਇਕ ਵਿਦਿਆਰਥਣ ਹੈ ਅਤੇ ਉਸ ਨੂੰ ਡਰ ਹੈ ਕਿ ਕਾਨੂੰਨੀ ਝਝਟ ਵਿਚ ਫਸਣ ਦੇ ਬਾਅਦ ਉਹ ਆਮ ਜ਼ਿੰਦਗੀ ਨਹੀਂ ਜੀ ਸਕੇਗੀ। ਉਸਦੇ ਰਿਸ਼ਤੇਦਾਰ ਨੇ ਦੱਸਿਆ ਕਿ ਮਹਿਲਾ ਨੇ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

 

ਟਵੀਟ ਦਾ ਜਵਾਬ ਦਿੰਦੇ ਹੋਏ ਐਫਆਰਸੀਟੀਸੀ ਪੂਰਵੀ ਜੋਨ ਨੇ ਲਿਖਿਆ, ‘ਅਸੀਂ ਤੁਹਾਨੂੰ ਹੋਈ ਪ੍ਰੇਸ਼ਾਨ ਲਈ ਮੁਆਫ ਮੰਗਦੇ ਹਾਂ, ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਅਤੇ ਜਾਂਚ ਜਾਰੀ ਹੈ। ਸਬੰਧਤ ਏਓ ਆਰਐਨਸੀ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਸਦੇ ਤਹਿਤ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।’

 

ਰਾਂਚੀ ਸੰਭਾਗੀਅ ਰੇਲਵੇ ਨੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਵਿਸ਼ਵਾਸ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman alleges molestation on board Rajdhani express