ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ : ਬਜ਼ੁਰਗ ਜੋੜੇ ਤੇ ਨੌਕਰਾਣੀ ਦੇ ਕਤਲ 'ਚ ਪ੍ਰੇਮੀ-ਪ੍ਰੇਮਿਕਾ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਵਸੰਤ ਵਿਹਾਰ ਇਲਾਕੇ ਵਿੱਚ ਇੱਕ ਬਜ਼ੁਰਗ ਜੋੜੇ ਅਤੇ ਉਸ ਦੀ ਨੌਕਰਾਣੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਤਲ ਦੇ ਦੋਸ਼ ਵਿੱਚ ਇੱਕ 42 ਸਾਲਾ ਮਹਿਲਾ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਪ੍ਰੀਤੀ ਸਹਰਾਵਤ ਅਤੇ ਮਨੋਜ ਭੱਟ (39) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।    

 
ਜਾਣਕਾਰੀ ਅਨੁਸਾਰ ਬਜ਼ੁਰਗ ਜੋੜਾ ਵਿਸ਼ਨੂੰ ਮਾਥੁਰ (78) ਅਤੇ ਸ਼ਸ਼ੀ ਮਾਥੁਰ (75) ਅਤੇ ਉਨ੍ਹਾਂ ਦੀ ਨਰਸਿੰਗ ਅਟੈਂਡੈਂਟ ਖੁਸ਼ਬੂ ਨੋਟਿਆਲ (24) ਦੀ ਲਾਸ਼ ਐਤਵਾਰ ਦੀ ਸਵੇਰ ਨੂੰ ਘਰ ਅੰਦਰੋਂ ਮਿਲੀ ਸੀ। ਉਨ੍ਹਾਂ ਦਾ ਗਲਾ ਕੱਟਿਆ ਗਿਆ ਸੀ।


ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਪੁਲਿਸ ਨੇ ਦੱਸਿਆ ਕਿ ਦੋਵੇਂ ਦੋਸ਼ੀ ਪਰਿਵਾਰ ਨੂੰ ਜਾਣਦੇ ਸਨ ਅਤੇ ਪ੍ਰੀਤੀ ਬਜ਼ੁਰਗ ਜੋੜੇ ਦੀ ਇਕ ਕਰੀਬੀ ਦੋਸਤ ਸੀ। ਉਸ ਦਾ ਪਿਤਾ ਮਰੇ ਹੋਏ ਲੋਕਾਂ ਵਿੱਚੋਂ ਇਕ ਦਾ ਸਹਿਕਰਮੀ ਵੀ ਸੀ।
ਇਸ ਸਬੰਧ ਵਿੱਚ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਕ ਬਜ਼ੁਰਗ ਜੋੜੇ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਸੀ।

 

ਪੁਲਿਸ ਨੂੰ ਪਹਿਲਾਂ ਸ਼ੱਕ ਸੀ ਕਿ ਕਤਲ ਨਰਸਿੰਗ ਅਟੈਂਡੈਂਟ ਕੇ ਕਿਸੇ ਕਰੀਬੀ ਨੇ ਕੀਤੀ ਹੋਵੇਗੀ।  

 

 ਪੁੱਛ-ਪੜਤਾਲ ਵਿਚ ਦੋਸ਼ੀ ਨੇ ਦੱਸਿਆ ਕਿ ਉਹ ਲੁੱਟ ਦੇ ਮਕਸਦ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਅਗਲੇਰੀ ਜਾਰੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman and her live-in partner arrested in triple murder in Delhi Vasant Vihar