ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਪੁਰ ’ਚ ਇੱਕ ਔਰਤ ਦੇ ਪੈਦਾ ਹੋਏ 5 ਬੱਚੇ, ਇੱਕ ਦੀ ਮੌਤ, 3 ਵੈਂਟੀਲੇਟਰ ’ਤੇ

ਜੈਪੁਰ ’ਚ ਇੱਕ ਔਰਤ ਦੇ ਪੈਦਾ ਹੋਏ 5 ਬੱਚੇ, ਇੱਕ ਦੀ ਮੌਤ, 3 ਵੈਂਟੀਲੇਟਰ ’ਤੇ

ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਇੱਕ ਔਰਤ ਨੇ ਇੱਕੋ ਵਾਰੀ ’ਚ ਪੰਜ ਬੱਚਿਆਂ ਨੂੰ ਜਨਮ ਦਿੱਤਾ ਹੈ। ਬੱਚਿਆਂ ਦਾ ਜਨਮ ਔਰਤਾਂ ਦੇ ਹਸਪਤਾਲ ’ਚ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜ ਬੱਚਿਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ; ਜਦ ਕਿ ਤਿੰਨ ਬੱਚੇ ਵੈਂਟੀਲੇਟਰ ’ਤੇ ਹਨ।

 

 

ਹਸਪਤਾਲ ਦੇ ਡਾਕਟਰ ਇਨ੍ਹਾਂ ਬੱਚਿਆਂ ਦੀ ਖ਼ਾਸ ਦੇਖਭਾਲ ਕਰ ਰਹੇ ਹਨ। ਅੱਜ ਸਨਿੱਚਰਵਾਰ ਨੂੰ ਸਵੇਰੇ 8:30 ਵਜੇ ਤਿੰਨ ਲੜਕਿਆਂ ਤੇ ਦੋ ਲੜਕੀਆਂ ਨੇ ਜਨਮ ਲਿਆ। ਮਾਂ ਦਾ ਨਾਂਅ ਰੁਖ਼ਸਾਨਾ (25) ਹੈ ਤੇ ਉਹ ਜੈਪੁਰ ਦੇ ਸਾਂਗਾਨੇਰ ਇਲਾਕੇ ਦੀ ਰਹਿਣ ਵਾਲੀ ਹੈ।

 

 

ਇਹ ਬੱਚੇ 9 ਮਹੀਨਿਆਂ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਪੈਦਾ ਹੋ ਗਏ ਹਨ। ਇਨ੍ਹਾਂ ਵਿੱਚੋਂ ਇੱਕ ਲੜਕਾ ਮ੍ਰਿਤਕ ਹਾਲਤ ਵਿੱਚ ਹੀ ਪੈਦਾ ਹੋਇਆ ਸੀ। ਮਾਂ ਦੀ ਹਾਲਤ ਸਥਿਰ ਹੈ।

 

 

ਰੁਖ਼ਸਾਨਾ ਦਾ ਇਹ ਤੀਜਾ ਜਣੇਪਾ ਦੱਸਿਆ ਜਾ ਰਿਹਾ ਹੈ। ਡਾਕਟਰਾਂ ਨੂੰ ਅੱਜ ਐਮਰਜੈਂਸੀ ਹਾਲਤ ਵਿੱਚ ਆਪਰੇਸ਼ਨ ਕਰ ਕੇ ਇਨ੍ਹਾਂ ਬੱਚਿਆਂ ਦਾ ਸਮੇਂ ਤੋਂ ਪਹਿਲਾਂ ਜਨਮ ਦਿਵਾਉਣਾ ਪਿਆ। ਦਰਅਸਲ, ਕੁਝ ਮੈਡੀਕਲ ਗੁੰਝਲਾਂ ਕਾਰਨ ਡਾਕਟਰਾਂ ਨੂੰ ਅਜਿਹਾ ਫ਼ੈਸਲਾ ਲੈਣਾ ਪਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman bears 5 kids one dies 3 on ventilators