ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਾ ਚੋਰੀ ਦੇ ਸ਼ੱਕ ’ਚ ਬੇਟੇ ਨਾਲ ਜਾ ਰਹੀ ਮਾਂ ਨੂੰ ਕੁੱਟਿਆ

ਬੱਚਾ ਚੋਰੀ ਦੇ ਸ਼ੱਕ ’ਚ ਬੇਟੇ ਨਾਲ ਜਾ ਰਹੀ ਮਾਂ ਨੂੰ ਕੁੱਟਿਆ

ਨੋਇਡਾ ਦੇ ਸੈਕਟਰ 93 ਵਿਚ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਤੋਂ ਫੇਰੀ ਲਗਾਉਣ ਆਈਆਂ ਚਾਰ ਮਹਿਲਾਵਾਂ ਅਤੇ ਇਕ ਬੱਚੇ ਨੂੰ ਲੋਕਾਂ ਨੇ ਬੱਚਾ ਚੋਰੀ ਦੇ ਸ਼ੱਕ ਵਿਚ ਫੜ ਲਿਆ। ਲੋਕਾਂ ਨੇ ਬੱਚਾ ਮਹਿਲਾਵਾਂ ਨਾਲ ਮਾਰਕੁੱਟ ਵੀ ਕੀਤੀ। ਸੂਚਨਾ ਮਿਲਣ ਉਤੇ ਫੇਜ ਦੋ ਥਾਣਾ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕੀਤਾ। ਜਾਂਚ ਵਿਚ ਪਤਾ ਲੱਗਿਆ ਕਿ ਜਿਸ ਬੱਚੇ ਦੀ ਚੋਰੀ ਦੇ ਸ਼ੱਕ ਵਿਚ ਮਹਿਲਾਵਾਂ ਨੂੰ ਫੜਿਆਸ ਸੀ, ਉਹ ਉਨ੍ਹਾਂ ਵਿਚੋਂ ਹੀ ਇਕ ਮਹਿਲਾ ਦਾ ਬੇਟਾ ਸੀ।

 

ਗੇਝਾ ਪਿੰਡ ਦੇ ਨਾਬਾਲਗ ਨੇ ਸ਼ੁੱਕਰਵਾਰ ਸ਼ਾਮ ਨੂੰ ਪੁਲਿਸ ਕੰਟਰੋਲ ਰੂਮ ਉਤੇ ਸੈਕਟਰ 93 ਵਿਚ ਬੱਚੇ ਚੋਰੀ ਦੀ ਸੂਚਨਾ ਦਿੱਤੀ ਸੀ। ਸੂਚਨਾ ਮਿਲਣ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ ਤਾਂ ਲੋਕਾਂ ਨੇ ਚਾਰ ਮਹਿਲਾਵਾਂ ਤੇ ਇਕ ਬੱਚੇ ਨੂੰ ਫੜ ਰਖਿਆ ਸੀ। ਬੱਚਾ ਚੋਰੀ ਦੇ ਦੋਸ਼ ਵਿਚ ਲੋਕਾਂ ਨੇ ਮਹਿਲਾਵਾਂ ਦੀ ਮਾਰਕੁੱਟ ਵੀ ਕੀਤੀ ਸੀ। ਲੋਕਾਂ ਦਾ ਦੋਸ਼ ਸੀ ਕਿ ਔਰਤਾਂ ਕੋਲ ਜੋ ਬੱਚਾ ਹੈ, ਉਸ ਨੂੰ ਚੋਰੀ ਕਰਕੇ ਲਿਆਈਆਂ ਹਨ। ਬੱਚਾ ਕੇਵਲ 8 ਮਹੀਨੇ ਦਾ ਸੀ। ਪੁਲਿਸ ਨੇ ਸਾਰੀਆਂ ਮਹਿਲਾਵਾਂ ਨੂੰ ਭੀੜ ਵਿਚੋਂ ਛੁਡਾਇਆ।

 

ਪੁਲਿਸ ਪੁੱਛਗਿੱਛ ਵਿਚ ਮਹਿਲਾਵਾਂ ਨੇ ਦੱਸਿਆ ਕਿ ਉਹ ਦਿੱਲੀ ਦੇ ਬਦਰਪੁਰ ਦੀ ਰਹਿਣ ਵਾਲੀ ਹੈ। ਵੱਖ ਵੱਖ ਥਾਂਵਾਂ ਉਤੇ ਥੈਲੇ ਤੇ ਚਟਾਈ ਵੇਚਦੀ ਹੈ। ਇਨ੍ਹਾਂ ਨੂੰ ਵੇਚਣ ਲਈ ਉਹ ਨੋਇਡਾ ਆਈ ਸੀ। ਬੱਚੇ ਦੀ ਮਾਂ ਨੇ ਦੱਸਿਆ ਕਿ ਬੱਚਾ ਅੱਠ ਮਹੀਨਿਆਂ ਦਾ ਹੋਣ ਕਾਰਨ ਉਹ ਉਸ ਨੂੰ ਨਾਲ ਹੀ ਰੱਖਦੀ ਹੈ। ਪਰਿਵਾਰ ਵਿਚ ਦੇਖਭਾਲ ਕਰਨ ਵਾਲਾ ਨਹੀਂ ਹੈ। ਪੁਲਿਸ ਨੇ ਮੁਢਲੀ ਕਾਰਵਾਈ ਪੂਰੀ ਕਰਨ ਬਾਅਦ ਮਹਿਲਾਵਾਂ ਤੇ ਬੱਚੇ ਨੂੰ ਸੁਰੱਖਿਅਤ ਦਿੱਲੀ ਭੇਜ ਦਿੱਤਾ।

 

ਥਾਣਾ ਇੰਚਾਰਜ ਨੇ ਦੱਸਿਆ ਕਿ ਪਿੰਡ ਦੇ ਤਿੰਨ ਨਾਬਾਲਗਾਂ ਨੇ ਪੁਲਿਸ ਨੂੰ ਬੱਚੇ ਚੋਰੀ ਦੀ ਝੂਠੀ ਸੂਚਨਾ ਦਿੱਤੀ ਸੀ। ਪੁਲਿਸ ਨੇ ਤਿੰਨਾਂ ਦੇ ਪਰਿਵਾਰਾਂ ਨੂੰ ਥਾਣੇ ਬੁਲਾਕੇ ਭਵਿੱਖ ਵਿਚ ਇਸ ਤਰ੍ਹਾਂ ਘਟਨਾ ਕਰਨ ਦੀ ਹਿਦਾਇਤ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman beaten by mob in noida during going with her son on suspicion of child theft