ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਉਧਾਰ ਲਏ ਪੈਸੇ ਨਾ ਮੋੜਨ 'ਤੇ ਔਰਤ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

VIDEO: ਉਧਾਰ ਲਏ ਪੈਸੇ ਨਾ ਮੋੜਨ 'ਤੇ ਔਰਤ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ

ਇੱਕ ਔਰਤ ਨੂੰ ਕਰਜ਼ਾ ਨਾ ਮੋੜਨ ਦੀ ਸਜ਼ਾ ਮਿਲੀ। ਉਸ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਨਾਲ ਕੁੱਟਮਾਰ ਕੀਤੀ ਗਈ। ਇਹ ਘਿਨਾਉਣੀ ਘਟਨਾ ਬੈਂਗਲੁਰੂ ਦੇ ਕੋਡੀਗੇਹੱਲੀ ਇਲਾਕੇ ਵਿੱਚ ਵਾਪਰੀ। ਉਸ ਔਰਤ ਨਾਲ ਅਣਮਨੁੱਖੀ ਵਰਤਾਅ ਕੀਤਾ ਗਿਆ

 

 

ਸੜਕ ਕੰਢੇ ਦਿਨਦਿਹਾੜੇ ਵਾਪਰ ਰਹੀ ਇਸ ਘਟਨਾ ਨੂੰ ਲੋਕ ਚੁੱਪਚਾਪ ਵੇਖਦੇ ਰਹੇ। ਪਰ ਸੋਸ਼ਲ ਮੀਡੀਆ 'ਤੇ ਇਸ ਦੀ ਵਿਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ

 

 

 

ਪੀੜਤ ਔਰਤ ਦਾ ਨਾਂਅ ਰਾਜਮਣੀ ਹੈ। ਉਹ ਆਪਣੀ ਧੀ ਨਾਲ ਬੈਂਗਲੁਰੂ ਦੇ ਬਾਹਰੀ ਇਲਾਕੇ ਵਿੱਚ ਪਿਛਲੇ ਇੱਕਦੋ ਸਾਲਾਂ ਤੋਂ ਰਹਿ ਰਹੀ ਹੈ। ਘਰ ਦਾ ਖ਼ਰਚਾ ਚਲਾਉਣ ਲਈ ਉਹ ਇੱਕ ਛੋਟਾ ਜਿਹਾ ਢਾਬਾ ਤੇ ਚਿਟਫ਼ੰਡ ਕਾਰੋਬਾਰ ਚਲਾ ਰਹੀ ਸੀ। ਉਸ ਨੇ ਕੁਝ ਲੋਕਾਂ ਤੋਂ 50,000 ਰੁਪਏ ਉਧਾਰ ਲਏ ਸਨ।

 

 

ਪੈਸੇ ਵਾਪਸ ਨਾ ਕਰ ਸਕਣ ਕਾਰਨ ਕੱਲ੍ਹ ਵੀਰਵਾਰ ਨੂੰ ਲੋਕਾਂ ਨੇ ਉਸ ਨੂੰ ਫੜ ਕੇ ਖੰਭੇ ਨਾਲ ਬੰਨ੍ਹ ਲਿਆ ਤੇ ਉਸ ਨਾਲ ਕੁੱਟਮਾਰ ਕੀਤੀ।

 

 

ਉਧਾਰ ਲੈਣ ਵਾਲਿਆਂ ਦਾ ਦਾਅਵਾ ਸੀ ਕਿ ਉਹ ਰੋਜ਼ ਉਸ ਦੇ ਘਰ ਦੇ ਚੱਕਰ ਲਾਉਂਦੇ ਸਨ ਪਰ ਅੱਗਿਓਂ ਜਿੰਦਰਾ ਲੱਗਾ ਮਿਲਦਾ ਸੀ। ਵੀਰਵਾਰ ਨੂੰ ਜਦੋਂ ਉਹ ਆਪਣੇ ਘਰ ਪਰਤੀ, ਤਾਂ ਕੁਝ ਲੋਕਾਂ ਨੇ ਉਸ ਨੂੰ ਘਰੋਂ ਬਾਹਰ ਕੱਢ ਕੇ ਖੰਭੇ ਨਾਲ ਬੰਨ੍ਹ ਦਿੱਤਾ।

 

 

ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿਵਾਇਆ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman beaten by tying with a pole as she didn t pay her debts