ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਤਲਾਕ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤਾਂ ਸਹੁਰਿਆਂ ਨੇ ਜ਼ਿੰਦਾ ਸਾੜਿਆ

ਉੱਤਰ ਪ੍ਰਦੇਸ਼ ਦੇ ਸ਼ਰਾਵਸਤੀ ਜ਼ਿਲ੍ਹੇ ਦੇ ਗਾਦਰਾ ਪਿੰਡ ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਔਰਤ ਨੂੰ ਇੱਥੇ ਉਸਦੇ ਪਤੀ ਅਤੇ ਸਹੁਰਿਆਂ ਨੇ ਕਥਿਤ ਤੌਰ 'ਤੇ ਜ਼ਿੰਦਾ ਸਾੜ ਦਿੱਤਾ ਸੀ। ਔਰਤ ਨੇ ਆਪਣੇ ਪਤੀ ਵਲੋਂ ਦਿੱਤੇ ਤਿੰਨ ਤਲਾਕ ਦੀ ਸ਼ਿਕਾਇਤ ਪੁਲਿਸ ਚ ਕੀਤੀ ਤਾਂ ਪਤੀ ਬਹੁਤ ਖਿੱਝ ਗਿਆ । ਦੱਸਿਆ ਜਾਂਦਾ ਹੈ ਕਿ ਪੀੜਤ ਔਰਤ ਨੂੰ ਉਸ ਦੀ ਪੰਜ ਸਾਲਾ ਧੀ ਦੇ ਸਾਹਮਣੇ ਹੀ ਜ਼ਿੰਦਾ ਸਾੜ ਦਿੱਤਾ ਗਿਆ । ਇਸ ਮਾਮਲੇ 'ਤੇ ਪੀੜਤ ਔਰਤ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੇ ਜਵਾਈ ਨੇ ਫੋਨ 'ਤੇ ਤਲਾਕ ਦਿੱਤਾ ਸੀ।

 

ਦੱਸ ਦੇਈਏ ਕਿ ਤਲਾਕ ਤੋਂ ਬਾਅਦ ਪੀੜਤ ਨੂੰ ਪਤੀ ਘਰ ਤੋਂ ਕੱਢਣਾ ਚਾਹੁੰਦਾ ਸੀ। ਜਦੋਂ ਪੀੜਤਾ ਨੇ ਘਰ ਛੱਡਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਦੇ ਸਹੁਰਿਆਂ ਨੇ ਉਸਨੂੰ ਜ਼ਿੰਦਾ ਸਾੜ ਦਿੱਤਾ। ਪੁਲਿਸ ਰਿਪੋਰਟ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਪੀੜਤ ਦੀ ਧੀ ਨੇ ਦੱਸਿਆ ਕਿ ਉਸਦੀ ਚਾਚੀ ਨੇ ਉਸਦੀ ਮਾਂ ਉੱਤੇ ਮਿੱਟੀ ਦਾ ਤੇਲ ਸੁੱਟਿਆ।


ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਦੋਂ ਪੀੜਤਾ ਸ਼ਿਕਾਇਤ ਦਰਜ ਕਰਾਉਣ ਲਈ ਥਾਣੇ ਗਈ ਤਾਂ ਪੁਲਿਸ ਨੇ ਉਸ ਨੂੰ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਉਸ ਨੂੰ ਆਪਣੇ ਪਤੀ ਦੇ ਮੁੰਬਈ ਤੋਂ ਵਾਪਸ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਔਰਤ ਦੇ ਪਿਤਾ ਨੇ ਕਿਹਾ ਕਿ ਜਦੋਂ ਦੋਸ਼ੀ ਨਫੀਸ ਮੁੰਬਈ ਤੋਂ ਵਾਪਸ ਆਇਆ ਤਾਂ ਉਸ ਨੂੰ ਥਾਣੇ ਬੁਲਾਇਆ ਗਿਆ ਅਤੇ ਉਸਦੀ ਧੀ ਨੂੰ ਆਪਣੇ ਪਤੀ ਨਾਲ ਰਹਿਣ ਲਈ ਕਿਹਾ ਗਿਆ।

 

ਇਸ ਮਾਮਲੇ 'ਤੇ ਪੀੜਤ ਔਰਤ ਦੀ ਬੱਚੀ ਨੇ ਕਿਹਾ ਹੈ ਕਿ ਜਦੋਂ ਮੇਰੇ ਪਿਤਾ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਘਰ ਪਰਤੇ ਤਾਂ ਉਨ੍ਹਾਂ ਨੇ ਮੇਰੀ ਮਾਂ ਨੂੰ ਕਿਹਾ ਕਿ ਜਦੋਂ ਉਸ ਨੂੰ ਤਲਾਕ ਦੇ ਦਿੱਤਾ ਗਿਆ ਹੈ ਤਾਂ ਉਹ ਘਰ ਛੱਡ ਦੇਵੇ। ਇਸੇ ਗੱਲ ਨੂੰ ਲੈ ਕੇ ਝਗੜਾ ਵੱਧ ਗਿਆ ਅਤੇ ਇਸੇ ਦੌਰਾਨ ਮੇਰੇ ਦਾਦਾ-ਦਾਦੀ ਅਤੇ ਮੇਰੀ ਭੂਆ ਘਰ ਆ ਗਏ।

 

ਬੱਚੀ ਨੇ ਅੱਗੇ ਦੱਸਿਆ ਕਿ ਉਸਦੇ ਪਿਤਾ ਨੇ ਪਹਿਲਾਂ ਉਸਦੀ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ, ਉਸਨੂੰ ਵਾਲਾਂ ਤੋਂ ਫੜਿਆ ਤੇ ਫਿਰ ਉਸਦੀ ਚਾਚੀ ਨੇ ਉਸਦੀ ਮਾਂ ’ਤੇ ਮਿੱਟੀ ਦਾ ਤੇਲ ਪਾ ਦਿੱਤਾ। ਬਾਅਦ ਵਿਚ ਪੀੜਤਾ ਦੇ ਸਹੁਰੇ ਨੇ ਇਕ ਮਾਚਿਸ ਨਾਲ ਉਸਦੀ ਮਾਂ ਨੂੰ ਅੱਗ ਲਗਾ ਦਿੱਤੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman burnt alive in shravasti after went for complaint of triple talaq by husband