ਗ੍ਰੇਟਰ ਨੋਇਡਾ ਦੇ ਇੱਕ ਜ਼ੀਰੋ ਪੁਆਇੰਟ 'ਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਪ੍ਰਧਾਨ ਜੇ ਪੀ ਨੱਡਾ ਦੇ ਸਵਾਗਤ ਦੌਰਾਨ ਇੱਕ ਵਰਕਰ ਵੱਲੋਂ ਇੱਕ ਮਹਿਲਾ ਸਿਪਾਹੀ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਭਾਜਪਾ ਵਿਚਾਲੇ ਜ਼ਬਰਦਸਤ ਲੜਾਈ ਹੋਈ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵੀਰਵਾਰ ਨੂੰ ਗ੍ਰੇਟਰ ਨੋਇਡਾ ਦੇ ਜੇਵਰ ਪਹੁੰਚੇ ਜਿਥੇ ਭਾਜਪਾ ਵਰਕਰਾਂ ਨੇ ਨੱਡਾ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਦੌਰਾਨ ਇੱਕ ਮਹਿਲਾ ਸਿਪਾਹੀ ਨਾਲ ਇੱਕ ਭਾਜਪਾ ਵਰਕਰ ਨੇ ਛੇੜਛਾੜ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਗੌਤਮ ਬੁੱਧਨਗਰ ਤੋਂ ਸੰਸਦ ਮੈਂਬਰ ਡਾ: ਮਹੇਸ਼ ਸ਼ਰਮਾ, ਸਪਾ ਤੋਂ ਸੁਰੇਂਦਰ ਨਗਰ, ਵਿਧਾਇਕ ਪੰਕਜ ਸਿੰਘ, ਸਾਬਕਾ ਮੰਤਰੀ ਨਵਾਬ ਸਿੰਘ ਨਗਰ, ਕੈਪਟਨ ਵਿਕਾਸ ਗੁਪਤਾ ਅਤੇ ਉੱਤਰ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਪ੍ਰਧਾਨ ਵਿਮਲਾ ਬਾਥਮ ਸਮੇਤ ਕਈ ਹੋਰ ਨੇਤਾਵਾਂ ਵੀ ਨਵੇਂ ਕੌਮੀ ਪ੍ਰਧਾਨ ਦਾ ਸਵਾਗਤ ਕਰਨ ਲਈ ਮੌਜੂਦ ਸਨ।
ਯਾਦ ਰਹੇ ਕਿ ਨੱਡਾ ਨਾਗਰਿਕਤਾ ਸੋਧ ਕਾਨੂੰਨ ਬਾਰੇ ਜਨਤਕ ਉਲਝਣਾਂ ਨੂੰ ਦੂਰ ਕਰਨ ਲਈ ਜੇਵਰ ਅਤੇ ਆਗਰਾ ਜੇ ਰਹੇ ਹਨ। ਭਾਜਪਾ ਹਰ ਜਗ੍ਹਾ ਰੈਲੀਆਂ ਕਰ ਰਹੀ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇ ਰਹੀ ਹੈ।