ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਰੇ ਵਿਚੋਂ ਮਿਲੀ ਮਹਿਲਾ ਡਾਕਟਰ ਦੀ ਲਾਸ਼

ਕਮਰੇ ਵਿਚੋਂ ਮਿਲੀ ਮਹਿਲਾ ਡਾਕਟਰ ਦੀ ਲਾਸ਼

ਰਾਜਧਾਨੀ ਦਿੱਲੀ ਵਿਚ ਬੁੱਧਵਾਰ ਨੂੰ ਇਕ ਮਹਿਲਾ ਡਾਕਟਰ ਆਪਣੇ ਘਰ ਵਿਚ ਮ੍ਰਿਤਕ ਮਿਲੀ। ਉਸਦੇ ਸ਼ਰੀਰ ਉਤੇ ਚਾਕੂ ਨਾਲ ਜ਼ਖਮ ਦੇ ਨਿਸ਼ਾਨ ਸਨ। ਪੁਲਿਸ ਨੇ ਕਿਹਾ ਕਿ ਘਟਨਾ ਦੇ ਬਾਅਦ ਉਸਦੇ ਗੁਆਢ ਵਿਚ ਰਹਿਣ ਵਾਲਾ ਇਕ ਡਾਕਟਰ ਵੀ ਲਾਪਤਾ ਹੈ। ਫਿਲਹਾਲ ਪੁਲਿਸ ਉਸ ਨੂੰ ਸ਼ੱਕੀ ਮੰਨਕੇ ਚਲ ਰਹੀ ਹੈ।

 

ਜਾਣਕਾਰੀ ਮੁਤਾਬਕ, ਮੂਲ ਰੂਪ ਵਿਚ ਉਤਰ ਪ੍ਰਦੇਸ਼ ਦੇ ਗੋਰਖਪੁਰ ਦੀ ਰਹਿਣ ਵਾਲੀ ਡਾਕਟਰ ਗਰਿਮਾ ਮਿਸ਼ਰਾ ਸੈਂਟਰਲ ਦਿੱਲੀ ਦੇ ਰਣਜੀਤ ਨਗਰ ਵਿਚ ਰਹਿੰਦੀ ਸੀ ਅਤੇ ਐਮਡੀ ਪ੍ਰੀਖਿਆ ਦੀ ਤਿਆਰ ਕਰ ਰਹੀ ਸੀ। ਡੀਸੀਪੀ (ਸੈਂਟਰਲ) ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਮਹਿਲਾ ਡਾਕਟਰ ਦਾ ਚਚੇਰਾ ਭਾਈ ਮੰਗਲਵਾਰ ਰਾਤ ਜਦੋਂ ਉਸਨੂੰ ਮਿਲਣ ਆਇਆ ਸੀ ਤਾਂ ਉਹ ਆਪਣੇ ਘਰ ਵਿਚ ਮ੍ਰਿਤਕ ਮਿਲੀ ਸੀ।

 

ਪੁਲਿਸ ਨੇ ਕਿਹਾ ਕਿ ਡਾਕਟਰ ਗਰਿਮਾ ਮਿਸ਼ਰਾ ਅਤੇ ਲਾਪਤਾ ਡਾਕਟਰ ਦੋਵੇਂ ਹੀ ਇਕ ਥਾਂ ਉਤੇ ਨਾਲ ਲਗਦੇ ਵੱਖ ਵੱਖ ਕਮਰਿਆਂ ਵਿਚ ਰਹਿੰਦੇ ਸਨ ਅਤੇ ਦੋਸਤ ਸਨ। ਇਹ ਦੋਵੇਂ ਹੀ ਐਮਡੀ ਦੀ ਤਿਆਰੀ ਕਰ ਰਹੇ ਸਨ। ਪੁਲਿਸ ਫਿਲਹਾਲ ਲਾਪਤਾ ਸ਼ੱਕੀ ਡਾਕਟਰ ਦੇ ਨਾਲ ਕਮਰੇ ਵਿਚ ਰਹਿਣ ਵਾਲੇ ਤੋਂ ਪੁੱਛਗਿੱਛ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman doctor found murdered at her home in delhi doctor neighbour missing