ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ `ਚ ਔਰਤ ਨੂੰ ਸਮੂਹਕ ਬਲਾਤਕਾਰ ਪਿੱਛੋਂ ਜਿਊਂਦੇ ਜੀਅ ਸਾੜ ਦਿੱਤਾ

ਤਸਵੀਰ: ਏਐੱਨਆਈ ਟਵੀਟ

ਉੱਤਰ ਪ੍ਰਦੇਸ਼ ਦੇ ਸਾਂਭਲ ਜਿ਼ਲ੍ਹੇ ਦੇ ਇੱਕ ਪਿੰਡ `ਚ ਪੰਜ ਵਿਅਕਤੀਆਂ ਨੇ ਕਥਿਤ ਤੌਰ `ਤੇ ਪਹਿਲਾਂ ਇੱਕ ਅੋਰਤ ਨਾਲ ਸਮੂਹਕ ਬਲਾਤਕਾਰ ਕੀਤਾ ਤੇ ਫਿਰ ਉਸ ਨੂੰ ਜਿਊਂਦੇ ਜੀਅ ਸਾੜ ਦਿੱਤਾ। ਜਦੋਂ ਇਹ ਘਟਨਾ ਵਾਪਰੀ, ਤਦ ਪੀੜਤ ਔਰਤ ਆਪਣੇ ਘਰ ਵਿੱਚ ਹੀ ਮੌਜੂਦ ਸੀ ਤੇ ਉਸ ਨਾਲ ਉਸ ਦੀ ਧੀ ਵੀ ਸੀ। ਮੁਲਜ਼ਮਾਂ ਨੇ ਕਥਿਤ ਤੌਰ `ਤੇ ਜ਼ਬਰਦਸਤੀ ਘਰ ਅੰਦਰ ਦਾਖ਼ਲ ਹੋ ਕੇ ਉਸ ਨੂੰ ਅਗ਼ਵਾ ਕਰ ਲਿਆ ਤੇ ਲਾਗਲੀ ਝੁੱਗੀ ਵਿੱਚ ਲੈ ਕੇ ਗਏ। ਉੱਥੇ ਉਨ੍ਹਾਂ ਉਸ ਨਾਲ ਮੂੰਹ ਕਾਲ਼ਾ ਕੀਤਾ ਤੇ ਬਾਅਦ ਉੱਥੇ ਹੀ ਉਸ ਨੁੰ ਅੱਗ ਲਾ ਦਿੱਤੀ।


ਪੁਲਿਸ ਨੇ ਲਾਸ਼ ਬਰਾਮਦ ਕਰ ਕੇ ਉਸ ਨੂੰ ਪੋਸਟਮਾਰਟਮ ਲਈ ਭੇਜਿਆ ਹੈ। ਪੰਜ ਜਣਿਆਂ ਖਿ਼ਲਾਫ਼ ਬਲਾਤਕਾਰ ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।


ਇਹ ਘਟਨਾ ਪਿੰਡ ਪਾਠਕਪੁਰ ਦੀ ਹੈ। ਪੀੜਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮੁਲਜ਼ਮ ਅਕਸਰ ਉਸ ਨੁੰ ਤੰਗ ਕਰਦੇ ਰਹਿੰਦੇ ਸਨ। ਪੀੜਤ ਔਰਤ ਉਨ੍ਹਾਂ `ਤੇ ਸਦਾ ਇਤਰਾਜ਼ ਪ੍ਰਗਟਾਉਂਦੀ ਸੀ ਤੇ ਕਈ ਵਾਰ ਇਸ ਮੁੱਦੇ ਨੂੰ ਲੈ ਕੇ ਝਗੜਾ ਵੀ ਹੋਇਆ ਸੀ। ਔਰਤ ਦਾ ਪਤੀ ਦਿੱਲੀ `ਚ ਕੰਮ ਕਰਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman gang raped and burnt alive in UP