ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਾਣਾ ਚੋਰੀ ਕਰਨ ਵਾਲੇ ਦੋ ਮੁੰਡਿਆਂ ਦੀ ਕਾਤਲ ਔਰਤ ਨੂੰ ਉਮਰਕੈਦ

ਝਾਰਖੰਡ ਦੀ ਇਕ ਅਦਾਲਤ ਨੇ ਇਕ ਅਧੇੜ ਉਮਰ ਦੀ ਔਰਤ ਨੂੰ ਖਾਣਾ ਚੋਰੀ ਕਰਦਿਆਂ ਦੋ ਮੁੰਡਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਦੁਮਕਾ ਜ਼ਿਲ੍ਹੇ ਵਿੱਚ ਪੰਜ ਸਾਲ ਪਹਿਲਾਂ ਵਾਪਰੀ ਸੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਵਧੀਕ ਸਰਕਾਰੀ ਵਕੀਲ ਸੁਰੇਂਦਰ ਪ੍ਰਸਾਦ ਸਿਨਹਾ ਨੇ ਕਿਹਾ ਕਿ ਝਾਰਖੰਡ ਚ ਖਾਣਾ ਚੋਰੀ ਕਰਨ ’ਤੇ ਦੋ ਮੁੰਡਿਆਂ ਦੇ ਕਤਲ ਦੇ ਮਾਮਲੇ ਚ ਔਰਤ ਨੂੰ ਦੋਸ਼ੀ ਪਾਏ ਜਾਣ ’ਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (II) ਪਵਨ ਕੁਮਾਰ ਨੇ ਸ਼ਨੀਵਾਰ ਨੂੰ ਦੋਸ਼ੀ ਔਰਤ ਨੂੰ ਉਮਰ ਕੈਦ ਦੇ ਨਾਲ 27,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

 

ਦੱਸ ਦੇਈਏ ਕਿ ਜ਼ਿਲੇ ਦੇ ਢਾਕਾ ਪਿੰਡ ਚ ਦੋਸ਼ੀ ਔਰਤ ਹੇਮਬਰੋਮ ਨੇ 19 ਨਵੰਬਰ 2014 ਨੂੰ ਦੋ ਭਰਾਵਾਂ - ਸੱਤ ਸਾਲਾ ਗਣੇਸ਼ ਹੰਸਦਾ ਅਤੇ ਛੇ ਸਾਲਾ ਅਵਿਨਾਸ਼ ਹੰਸਦਾ ਨੂੰ ਆਪਣੇ ਘਰ ਰਾਤ ਦੇ ਖਾਣੇ ਲਈ ਸੱਦਿਆ ਤੇ ਉਨ੍ਹਾਂ ਨੂੰ ਜ਼ਹਿਰੀਆ ਖਾਣਾ ਖੁਆਇਆ ਸੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

’ਅਮਰ ਉਜਾਲਾ’ ਚ ਛਪੀ ਖ਼ਤਰ ਮੁਤਾਬਕ ਇਸ ਮਾਮਲੇ ਚ ਬਾਅਦ ਚ ਇਹ ਵੀ ਖੁਲਾਸਾ ਹੋਇਆ ਕਿ ਦੋਸ਼ੀ ਔਰਤ ਨੇ ਆਪਣੇ ਘਰੋਂ ਤੋਂ ਕਥਿਤ ਤੌਰ 'ਤੇ ਖਾਣਾ ਚੋਰੀ ਕਰਨ ਦੀ ਸਜ਼ਾ ਵਜੋਂ ਇਨ੍ਹਾਂ ਮੁੰਡਿਆਂ ਨੂੰ ਜ਼ਹਿਰ ਦਿੱਤਾ ਸੀ। ਜਿਸ ਤੋਂ ਬਾਅਦ ਇਨ੍ਹਾਂ ਦੀ ਮੌਤ ਹੋ ਗਈ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman gets life sentence for killing two boys for stealing food