ਕਤਰ ਏਅਰਵੇਜ਼ ਦੀ ਇੱਕ ਹਵਾਈ ਉਡਾਣ ਨੂੰ ਕੋਲਕਾਤਾ ਵਿੱਚ ਮੰਗਲਵਾਰ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਜਦੋਂ ਇੱਕ ਥਾਈ ਔਰਤ ਨੇ ਅਕਾਸ਼ ਵਿੱਚ ਉਡਾਣ ਭਰਦੇ ਹੋਏ ਇੱਕ ਬੱਚੇ ਨੂੰ ਜਨਮ ਦਿੱਤਾ। ਜਿਸ ਤੋਂ ਬਾਅਦ ਫਲਾਈਟ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ (ਐਨਐਸਸੀਬੀਆਈ) ਏਅਰਪੋਰਟ 'ਤੇ ਉਤਰ ਰਹੀ ਸੀ ਅਤੇ ਦੋਵੇਂ ਮਾਂ-ਬੱਚੇ ਨੂੰ ਉਥੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।
ਏਅਰਪੋਰਟ ਦੇ ਡਾਇਰੈਕਟਰ ਕੌਸ਼ਿਕ ਭੱਟਾਚਾਰੀਆ ਨੇ ਕਿਹਾ- ਮੈਨੂੰ ਮੰਗਲਵਾਰ ਨੂੰ ਰਾਤ ਕਰੀਬ ਢਾਈ ਵਜੇ ਕਾਲ ਆਈ। ਪਾਇਲਟ ਨੇ ਐਨਐਸਸੀਬੀਆਈ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲ ਨੂੰ ਉਡਾਣ ਵਿੱਚ ਮੈਡੀਕਲ ਐਮਰਜੈਂਸੀ ਬਾਰੇ ਜਾਣਕਾਰੀ ਦਿੱਤੀ।
ਫਲਾਈਟ ਦੁਪਹਿਰ ਕਰੀਬ 3.10 ਵਜੇ ਉਤਰ ਗਈ। ਜਦੋਂ ਡਾਕਟਰੀ ਅਮਲਾ ਫਲਾਈਟ ਵਿੱਚ ਸਵਾਰ ਹੋਇਆ ਤਾਂ ਪਤਾ ਲੱਗਿਆ ਕਿ ਔਰਤ ਪਹਿਲਾਂ ਹੀ ਇੱਕ ਪੁੱਤਰ ਨੂੰ ਜਨਮ ਦੇ ਦਿੱਤਾ ਹੈ। ਔਰਤ ਨੂੰ ਹਵਾਈ ਜਹਾਜ਼ ਤੋਂ ਉਤਾਰ ਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਯਾਤਰੀ ਦੀ ਪਛਾਣ ਫ੍ਰੋਮਕਾਸਿਕੋਰਨ ਵਸਸਾਨਾ ਵਜੋਂ ਹੋਈ ਹੈ। ਫਲਾਈਟ ਨੰਬਰ ਕਿਊਆਰਟੀ 830 ਨੇ ਦੋਹਾ ਤੋਂ ਬੈਂਕਾਕ ਲਈ ਉਡਾਣ ਭਰੀ। ਭੱਟਾਚਾਰੀਆ ਨੇ ਕਿਹਾ- ਜਿਵੇਂ ਹੀ ਫਲਾਈਟ ਨਾਗਪੁਰ ਤੋਂ ਲੰਘੀ, ਪਾਇਲਟ ਨੇ ਕੋਲਕਾਤਾ ਏਟੀਸੀ ਨੂੰ ਡਾਕਟਰੀ ਐਮਰਜੈਂਸੀ ਬਾਰੇ ਜਾਣਕਾਰੀ ਦਿੱਤੀ। ਮਹਿਲਾ ਨੇ ਹਾਲਾਂਕਿ ਏਅਰ ਹੋਸਟੇਸ ਦੀ ਮਦਦ ਨਾਲ ਬੱਚੇ ਨੂੰ ਜਨਮ ਦਿੱਤਾ।