ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ `ਤੇ ਵਿਦਿਆਰਥਣ ਗ੍ਰਿਫਤਾਰ

ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ `ਤੇ ਵਿਦਿਆਰਥਣ ਗ੍ਰਿਫਤਾਰ

ਇਕ ਲੜਕੀ ਵੱਲੋਂ ਸੋਮਵਾਰ ਨੂੰ ਕੇਂਦਰ ਸਰਕਾਰ ਦੇ ਖਿਲਾਫ ਜਹਾਜ `ਚ ਨਾਅਰੇਬਾਜ਼ੀ ਕਰਨ ਦੇ ਮਾਮਲੇ `ਚ ਜਹਾਜ਼ ਤੋਂ ਉਤਾਰਨ ਬਾਅਦ ਗ੍ਰਿਫਤਾਰ ਕੀਤਾ ਗਿਆ। ਲੜਕੀ ਨੇ ਤਾਮਿਲਨਾਡੂ ਭਾਜਪਾ ਪ੍ਰਧਾਨ ਤਮਿਲਸਾਈ ਸੁੰਦਰਰਾਜਨ ਦੀ ਹਾਜ਼ਰੀ `ਚ ਜਹਾਜ਼ `ਚ ਮੋਦੀ ਸਰਕਾਰ ਦੇ ਖਿਲਾਫ ਨਾਅਰੇ ਲਗਾਏ ਸਨ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ `ਚ ਰਿਸਰਚ ਕਰ ਰਹੀ ਸੋਫੀਆ (25) ਆਪਣੇ ਘਰ ਵਾਪਸ ਆ ਰਹੀ ਸੀ ਅਤੇ ਸੰੁਦਰਰਾਜਨ ਦੇ ਸੀਟ ਦੇ ਪਿੱਛੇ ਬੈਠੀ ਸੀ। ਉਹ ਅਚਾਨਕ ਆਪਣੀ ਸੀਟ ਤੋਂ ਉਠੀ ਅਤੇ ਭਾਜਪਾ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੀ।


ਜਹਾਜ਼ ਉਤਰਨ ਬਾਅਦ ਭਾਜਪਾ ਆਗੂ ਨੇ ਵਿਦਿਆਰਥਣ ਖਿਲਾਫ਼ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ। ਇਸ ਦੇ ਬਾਅਦ ਪੁਲਿਸ ਨੇ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ। ਭਾਜਪਾ ਆਗੂ ਨੇ ਕਿਹਾ ਕਿ ਉਸਦੇ ਪ੍ਰਦਰਸ਼ਨ ਦੇ ਪਿੱਛੇ ਜ਼ਰੂਰ ਕਿਸੇ ਸੰਗਠਨ ਦਾ ਹੱਥ ਹੈ, ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਮਾਕਪਾ, ਭਾਕਪਾ ਅਤੇ ਪੀਐਮਕੇ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਲੜਕੀ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman held for shouting slogans against Centre in Tamil Nadu bound flight