ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਸੂਮ ਨੂੰ ਕੁੱਛੜ ’ਚ ਲੈ ਕੇ ਮਾਂ ਨੇ ਖੂਹ ’ਚ ਮਾਰੀ ਛਾਲ, ਮੌਤ

ਪਤੀ ਨਾਲ ਸੋਮਵਾਰ ਰਾਤ ਟੀਵੀ ਦੇਖ ਰਹੀ ਮਹਿਲਾ ਚੁੱਪ-ਚਪੀਤੇ ਮਾਸੂਮ ਨੂੰ ਲੈ ਕੇ ਘਰ ਤੋਂ ਤੁਰੀ ਤੇ ਖੂਹ ਚ ਬੱਚੇ ਸਮੇਤ ਛਾਲ ਮਾਰ ਦਿੱਤੀ। ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਪਿੰਡ ਵਾਲਿਆਂ ਨੇ ਸਖਤ ਮਿਹਨਤ ਮਗਰੋਂ ਬੱਚੇ ਅਤੇ ਮਾਂ ਨੂੰ ਬਾਹਰ ਕੱਢਿਆ। ਹਸਪਤਾਲ ਜਾਂਦੇ ਹੋਏ ਔਰਤ ਦੀ ਮੌਤ ਹੋ ਗਈ ਜਦਕਿ ਮਾਸੂਮ ਦੀ ਹਾਲਤ ਨਾਜ਼ੁਕ ਬਣੀ ਹੈ।

 

ਜਾਣਕਾਰੀ ਮੁਤਾਬਕ ਭੌਰਾਜਪੁਰ ਨਿਵਾਸੀ ਕੁਲਦੀਪ ਦਿਵਾਕਰ ਪਤਨੀ ਪੁਸ਼ਪਾ ਦੇਵੀ ਅਤੇ 10 ਮਹੀਨੇ ਦੇ ਬੱਚੇ ਯੁਵਰਾਜ ਦੇ ਨਾਲ ਪਰਿਵਾਰ ਤੋਂ ਵੱਖ ਰਹਿੰਦੀ ਸੀ। ਕੁਲਦੀਪ ਦੀ ਮਾਂ ਵਿਜਮਾ ਦੇਵੀ ਪਿੰਡ ਦੀ ਪ੍ਰਧਾਨ ਹੈ ਤੇ ਉਹ ਰਾਤ ਚ ਧੀ ਨਾਲ ਆਪਣੇ ਘਰੇ ਸੀ।

 

ਕੁਲਦੀਪ ਅਤੇ ਪੁਸ਼ਪਾ ਟੀਵੀ ਦੇ ਰਹੇ ਸਨ। ਕੁਝ ਦੇਰ ਬਾਅਦ ਪੁਸ਼ਪਾ ਕਿਸੇ ਬਹਾਨੇ ਬੱਚੇ ਨੂੰ ਆਪਣੀ ਕੁੱਛੜ ਚ ਪਾ ਕੇ ਬਾਹਰ ਆਈ ਅਤੇ ਪਿੰਡ ਕੰਢੇ ਹੀਰਾਲਾਲ ਦੇ ਦਰਵਾਜ਼ੇ ਤੇ ਬਣੇ ਖੂਹ ਚ ਛਾਲ ਮਾਰ ਦਿੱਤੀ।

 

ਕੁਝ ਦੇਰ ਮਗਰੋਂ ਖੂਹ ਦੇ ਕੋਲੋਂ ਲੰਘ ਰਹੇ ਵਿਅਕਤੀ ਨੇ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਤੇ ਨੇੜਲੇ ਲੋਕਾਂ ਨੂੰ ਮਦਦ ਲਈ ਸੱਦ ਲਿਆ। ਪਿੰਡ ਦੇ ਲੋਕਾਂ ਨੇ ਟਾਰਚ ਮਾਰ ਕੇ ਖੂਹ ਦੇਖਿਆ ਤਾਂ ਔਰਤ ਆਪਣੇ ਬੱਚੇ ਨਾਲ ਖੂਹ ਚ ਚਿੱਕਾਂ ਮਾਰ ਰਹੀ ਸੀ।

 

ਨਾਲ ਦੇ ਪਿੰਡ ਦੇ ਹੋਮਗਾਰਡ ਨੂੰ ਸੱਦ ਕੇ ਖੂਹ ਚ ਉਤਾਰ ਕੇ ਦੋਨਾਂ ਨੂੰ ਬਾਹਰ ਕੱਢ ਲਿਆ ਗਿਆ। ਇਸ ਦੌਰਾਨ ਮੌਕੇ ਤੇ ਪੁੱਜੀ ਪੁਲਿਸ ਨੇ ਐਂਬੁਲੈਂਸ ਸੱਦ ਕੇ ਮਾਂ-ਬੇਟੇ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਪਰ ਪਰਿਵਾਰ ਘਾਟਮਪੁਰ ਲੈ ਗਿਆ। ਹਸਪਤਾਲ ਪੁੱਜਦਿਆਂ ਹੀ ਪੁਸ਼ਪਾ ਦੀ ਮੌਤ ਹੋ ਗਈ। ਬੇਟੇ ਦੀ ਹਾਲਤ ਨਾਜ਼ੁਕ ਹੈ।

 

ਹਾਦਸੇ ਮਗਰੋਂ ਪੇਕੇ ਵਾਲਿਆਂ ਨੇ ਪੁਸ਼ਪਾ ਦੇ ਪਤੀ ਤੇ ਗ਼ੰਭੀਰ ਦੋਸ਼ ਲਗਾਏ ਹਨ। ਪੁਲਿਸ ਨੇ ਲਾਸ਼ ਨੂੰ ਪੋਸਟ-ਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚ ਜੁੱਟ ਗਈ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman jumped into the well carrying her son in lap in up