ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2000 ਦਾ ਨੋਟ ਚੁੱਕਣ ਟ੍ਰੈਕ ’ਤੇ ਉਤਰੀ ਲੜਕੀ ਉਤੋਂ ਦੀ ਲੰਘੀ ਮੈਟਰੋ,  ਹੋਇਆ ਬਚਾਅ

2000 ਦਾ ਨੋਟ ਚੁੱਕਣ ਟ੍ਰੈਕ ’ਤੇ ਉਤਰੀ ਲੜਕੀ ਉਤੋਂ ਦੀ ਲੰਘੀ ਮੈਟਰੋ,  ਹੋਇਆ ਬਚਾਅ

ਦਵਾਰਕਾ ਮੋਡ ਮੈਟਰੋ ਸਟੇਸ਼ਨ ਉਤੇ ਸਵੇਰੇ ਇਕ 26 ਸਾਲਾ ਲੜਕੀ ਨੇ 2000 ਰੁਪਏ ਦਾ ਨੋਟ ਚੁੱਕਣ ਲਈ ਪਟੜੀ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਉਹ ਮੈਟਰੋ ਦੇ ਹੇਠਾਂ ਆਉਣ ਦੇ ਬਾਵਜੂਦ ਵਾਲ–ਵਾਲ ਬਚ ਗਈ। ਅਧਿਕਾਰੀਆਂ ਨੇ ਕਿਹਾ ਕਿ ਮੈਟਰੋ ਦੇ ਦੋ ਕੋਚ ਉਸਦੇ ਉਪਰ ਦੀ ਲੰਘ ਗਏ ਉਸਦੇ ਬਾਅਦ ਲੜਕੀ ਨੂੰ ਕੋਈ ਨੁਕਸਾਨ ਇਸ ਲਈ ਨਹੀਂ ਹੋਇਆ ਕਿਉਂਕਿ ਉਹ ਪਟੜੀਆਂ ਦੇ ਵਿਚ ਲੇਟੀ ਰਹੀ।

 

ਗੱਡੀ ਰੁਕਣ ਦੇ ਬਾਅਦ ਮਹਿਲਾ ਸੁਰੱਖਿਅਤ ਬਾਹਰ ਆ ਗਈ। ਇਸ ਘਟਨਾ ਦੇ ਬਾਅਦ ਲੜਕੀ ਨੂੰ ਸੀਆਈਐਸਐਫ ਵੱਲੋਂ ਹਿਰਾਸਤ ਵਿਚ ਲਿਆ ਗਿਆ ਅਤੇ ਲਿਖਤੀ ਮੁਆਫੀ ਦੇਣ ਦੇ ਬਾਅਦ ਉਸ ਨੂੰ ਛੱਡ ਦਿੱਤਾ ਗਿਆ।

 

ਸੀਆਈਐਸਐਫ ਦੇ ਅਧਿਕਾਰੀਆਂ ਅਨੁਸਾਰ, ਉਹ ਹਾਦਸਾ ਮੰਗਲਵਾਰ ਸਵੇਰੇ ਕਰੀਬ ਕਰੀਬ 10.30 ਵਜੇ ਹੋਇਆ। ਸੀਆਈਐਸਐਫ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਮਾਮਲੇ ਵਿਚ ਕਿਹਾ ਕਿ ਉਥੇ ਮੌਜੂਦਾ ਲੋਕਾਂ ਨੇ ਦੱਸਿਆ ਕਿ ਮਹਿਲਾ ਯਾਤਰੀ, ਜਿਸਦੇ ਬਾਅਦ ਚੇਤਨਾ ਸ਼ਰਮਾ ਵਜੋਂ ਪਹਿਚਾਣ ਹੋਈ, ਪਟੜੀ ਉਤੇ ਉਤਰ ਆਈ। ਜਦੋਂ ਉਸਨੇ ਮੈਟਰੋ ਗੱਡੀ ਨੂੰ ਆਉਂਦੇ ਦੇਖਿਆ ਤਾਂ ਉਹ ਖੁਦ ਨੂੰ ਬਚਾਉਣ ਲਈ ਪਟੜੀਆਂ ਵਿਚਕਾਰ ਲੇਟ ਗਈ।

 

ਲੋਕਾਂ ਵੱਲੋਂ ਰੌਲਾਂ ਪਾਉਣ ਬਾਅਦ ਮੈਟਰੋ ਦੇ ਡਰਾਈਵਰ ਨੇ ਮੈਟਰੋ ਨੂੰ ਰੋਕ ਦਿੱਤਾ। ਜਿਸਦੇ ਬਾਅਦ ਸਟੇਸ਼ਨ ਕੰਟਰੋਲਰ ਅਤੇ ਸੀਆਈਐਸਐਫ ਸਿਫਟ ਇੰਚਾਰਜ ਵੀ ਘਟਨਾ ਸਥਾਨ ਉਤੇ ਪਹੁੰਚ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman jumps on Delhi metro track to grab Rs 2000 note goes under train unhurt