ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਨੂੰ ਪਹਿਲਾਂ ਫ਼ੋਨ ਕਰਕੇ ਸਦਿਆ, ਫਿਰ ਅਗਵਾ ਕਰਕੇ ਕੀਤਾ ਬਲਾਤਕਾਰ

ਹਰਿਆਣਾ ਦੇ ਫ਼ਰੀਦਾਬਾਦ ਨਾਲ ਲੱਗਦੇ ਪਲਵਲ ਜ਼ਿਲ੍ਹੇ ਚ ਇਕ ਔਰਤ ਨੂੰ ਫ਼ੋਨ ਕਰਕੇ ਸਦਿਆ ਤੇ ਫਿਰ ਕਾਰ ਚ ਉਸ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਥਾਣਾ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਨਾਮਜ਼ਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

 

ਮਹਿਲਾ ਥਾਣਾ ਇੰਚਾਰਜ ਇੰਦੂਬਾਲਾ ਨੇ ਦਸਿਆ ਕਿ ਇਕ ਬਲਾਤਕਾਰ ਪੀੜਤ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦੀ ਹੈ। ਕੰਮ ਦੇ ਦੌਰਾਨ ਉਸ ਦੀ ਜਾਣ ਪਛਾਣ ਪਿੰਡ ਗੁਦਰਾਨਾ ਵਾਸੀ ਰਾਕੇਸ਼ ਨਾਲ ਹੋ ਗਈ। ਰਾਕੇਸ਼ ਨੇ 27 ਫਰਵਰੀ ਨੂੰ ਉਸ ਨੂੰ ਫ਼ੋਨ ਕਰ ਕੇ ਘਰ ਦੇ ਬਾਹਰ ਬੁਲਾਇਆ ਤੇ ਕਾਰ ਚ ਉਸ ਨੂੰ ਅਗਵਾ ਕਰ ਲਿਆ।

 

ਇਸ ਤੋਂ ਬਾਅਦ ਰਾਕੇਸ਼ ਪੀੜਤ ਮਹਿਲਾ ਨੂੰ ਕਾਰ ਚ ਸੁਨਸਾਨ ਥਾਂ ਤੇ ਲੈ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ। ਇਸ ਦੇ ਨਾਲ ਹੀ ਦੋਸ਼ੀ ਨੇ ਇਸ ਘਟਨਾ ਬਾਰੇ ਕਿਸੇ ਨੂੰ ਵੀ ਦੱਸਣ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।

 

ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਸ਼ਿਕਾਇਤ ਤੇ ਉਸਦਾ ਮੈਡੀਕਲ ਕਰਵਾਇਆ ਜਿੱਥੇ ਉਸ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਹੋ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵੀ ਸ਼ੁਰੂ ਕਰ ਦਿੱਤੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman kidnapped and raped in car in palwal