ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਜ ਸਾਹਿਬ ਮੇਰਾ ਪਤੀ ਆਦਤੋਂ ਮੁਕਦਮੇਬਾਜ਼ : ਮਹਿਲਾ ਵਕੀਲ

ਜੱਜ ਸਾਹਿਬ ਮੇਰਾ ਪਤੀ ਆਦਤੋ ਮੁਕਦਮੇਬਾਜ਼ : ਮਹਿਲਾ ਵਕੀਲ

ਦਿੱਲੀ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਇਕ ਮਹਿਲਾ ਵਕੀਲ ਨੇ ਆਪਣੇ ਪਤੀ ਨੂੰ ‘ਪ੍ਰੇਸ਼ਾਨ ਕਰਨ ਵਾਲਾ ਮੁਕਦਮੇਬਾਜ’ ਐਲਾਨ ਕਰਨ ਦੀ ਮੰਗ ਕੀਤੀ ਹੈ। ਮਹਿਲਾ ਨੇ ਪਤੀ ਆਏ ਦਿਨ ਝੂਠੀ ਤੇ ਮਨਘੜਤ ਆਪਰਾਧਿਕ ਸ਼ਿਕਾਇਤਾਂ ਦਰਜ ਕਰਾਉਣ ਦਾ ਦੋਸ਼ ਲਗਾਇਆ ਹੈ।

 

ਜੱਜ ਵਿਭੂ ਬਾਖਰੂ ਸਾਹਮਣੇ ਦਾਖਲ ਪਟੀਸ਼ਨ ਵਿਚ ਮਹਿਲਾ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਖਿਲਾਫ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਮਹਿਲਾ ਨੇ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਵਿਚ ਉਨ੍ਹਾਂ ਉਪਰ ਮਨੀ ਲਾਂਰਡਿੰਗ ਤੋਂ ਲੈ ਕੇ ਦੇਹ ਵਪਾਰ, ਇੱਥੋਂ ਤੱਕ ਕਿ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਲਗਾਏ ਗਏ ਹਨ, ਕਿਉਂਕਿ ਉਹ ਉਸ ਤੋਂ ਤਲਾਕ ਚਾਹੁੰਦੀ ਸੀ।  ਹਾਈਕੋਰਟ ਨੇ ਵਕੀਲ ਸੰਜੇ ਘੋਸ਼ ਨੂੰ ਮਾਮਲੇ ਵਿਚ ਨਿਆਂ ਮਿੱਤਰ ਨਿਯੁਕਤ ਕੀਤਾ ਹੈ। ਹਾਈਕੋਰਟ ਨੇ ਘੋਸ਼ ਨੂੰ ਇਹ ਦੱਸਣ ਲਈ ਕਿਹਾ ਕਿ ਇਸ ਮਾਮਲੇ ਵਿਚ ਕੀ ਉਚਿਤ ਹੈ ਅਤੇ ਪਟੀਸ਼ਨਰ ਨੂੰ ਕੀ ਰਾਹਤ ਦਿੱਤੀ ਜਾਵੇ।

ਹਾਈਕੋਰਟ ਨੇ ਸੁਣਵਾਈ ਦੌਰਾਨ ਪਾਇਆ ਕਿ ਪਟੀਸ਼ਨਰ ਮਹਿਲਾ ਦੇ ਪਤੀ ਨੇ ਪੁਲਿਸ, ਸੀਬੀਆਈ ਅਤੇ ਰਾਅ ਸਮੇਤ ਵੱਖ ਵੱਖ ਜਾਂਚ ਏਜੰਸੀਆਂ ਵਿਚ ਉਸਦੇ (ਮਹਿਲਾ) ਅਤੇ ਉਸਦੇ ਪਰਿਵਾਰ ਮੈਂਬਰਾਂ ਖਿਲਾਫ 22 ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਨ੍ਹਾਂ ਵਿਚੋਂ ਉਨ੍ਹਾਂ ਉਤੇ ਕਾਲਾ ਧੰਨ ਜਮ੍ਹਾਂ ਕਰਾਉਣ, ਦੇਹ ਵਪਾਰ, ਧਨ ਸ਼ੋਧਨ, ਟੈਕਸ ਚੋਰੀ ਅਤੇ ਅੱਤਵਾਦੀ ਗਤੀਵਿਧੀਆਂ ਵਰਗੇ ਅਪਰਾਧਾਂ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ।

 

ਮਹਿਲਾ ਨੇ ਹਾਈਕੋਰਟ ਤੋਂ ਆਪਣੇ ਪਤੀ ਨੂੰ ਊਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ  ਖਿਲਾਫ ਬੇਵਜ੍ਹਾਂ ਸ਼ਿਕਾਇਤਾਂ ਦਾਖਲ ਕਰਨ ਉਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਹਾਲਾਂਕਿ ਹਾਈਕੋਰਟ ਨੇ ਮਾਮਲੇ ਵਿਚ ਫਿਲਹਾਲ ਕਿਸੇ ਤਰ੍ਹਾਂ ਦਾ ਅੰਤਰਿਮ ਆਦੇਸ਼ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਹਿਲਾ ਨੇ ਕਿਹਾ ਕਿ ਉਸਦੇ ਪਤੀ ਨੇ ਇਹ ਸ਼ਿਕਾਇਤਾਂ 2014 ਵਿਚ ਉਦੋਂ ਦਾਖਲ ਕਰਨੀਆਂ ਸ਼ੁਰੂ ਕੀਤੀਆਂ ਸਨ, ਜਦੋਂ ਉਸਨੇ ਉਤਪੀੜਨਾ ਅਤੇ ਘਰੇਲੂ ਹਿੰਸਾ ਦੇ ਆਧਾਰ ਉਤੇ ਤਲਾਕ ਲੈਣ ਲਈ ਅਦਾਲਤ ਦਾ ਦਰਵਾਜਾ ਖੜਕਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman lawyer said to delhi High Court my husband is a habitual litigant