ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਭਾਵੇਂ ਕਮਾਉਂਦੀ ਹੋਵੇ, ਫਿਰ ਵੀ ਗੁਜ਼ਾਰਾ–ਭੱਤਾ ਲੈਣ ਦੀ ਹੱਕਦਾਰ: ਅਦਾਲਤ

ਔਰਤ ਭਾਵੇਂ ਕਮਾਉਂਦੀ ਹੋਵੇ, ਫਿਰ ਵੀ ਗੁਜ਼ਾਰਾ–ਭੱਤਾ ਲੈਣ ਦੀ ਹੱਕਦਾਰ–ਅਦਾਲਤ

ਔਰਤ ਭਾਵੇਂ ਕਮਾਉਂਦੀ ਵੀ ਕਿਉਂ ਨਾ ਹੋਵੇ, ਉਹ ਫਿਰ ਵੀ ਗੁਜ਼ਾਰਾ–ਭੱਤਾ ਲੈਣ ਦੀ ਹੱਕਦਾਰ ਹੈ। ਦਿੱਲੀ ਹਾਈ ਕੋਰਟ ਨੇ ਗੁਜ਼ਾਰਾ–ਭੱਤੇ ਦਿੱਤੇ ਜਾਣ ਤੋਂ ਔਰਤ ਨੂੰ ਵਾਂਝੀ ਰੱਖੇ ਜਾਣ ਦੇ ਸੈਸ਼ਨ ਅਦਾਲਤ ਦੇ ਹੁਕਮ ਨੂੰ ਰੱਦ ਕਰਦਿਆਂ ਇਹ ਫ਼ੈਸਲਾ ਸੁਣਾਇਆ ਹੈ।

 

 

ਦਿੱਲੀ ਹਾਈ ਕੋਰਟ ਨੇ ਆਪਣੀ ਟਿੱਪਣੀ ’ਚ ਕਿਹਾ ਹੈ ਕਿ ਕਾਨੂੰਨ ਵਿੱਚ ਕਮਾਉਣ ਦੀ ਯੋਗਤਾ ਜਿਹੇ ਕਿਸੇ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਹੈ। ਅਜਿਹੇ ਹਾਲਾਤ ਵਿੱਚ ਔਰਤ ਨੂੰ ਗੁਜ਼ਾਰਾ–ਭੱਤੇ ਤੋਂ ਵਾਂਝੀ ਰੱਖਣਾ ਗ਼ੈਰ–ਕਾਨੂੰਨੀ ਹੈ।

 

 

ਜਸਟਿਸ ਸੰਜੀਵ ਸਚਦੇਵਾ ਨੇ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਔਰਤ ਕਮਾ ਰਹੀ ਹੈ। ਦਰਅਸਲ, ਆਮਦਨ ਕਮਾਉਣਾ ਤੇ ਯੋਗਤਾ ਅਤੇ ਕਮਾਉਣ ਦੀ ਸਮਰੱਥਾ ਹੋਣਾ ਦੋਵੇਂ ਵੱਖੋ–ਵੱਖਰੀਆਂ ਗੱਲਾਂ ਹਨ। ਉਨ੍ਹਾਂ ਔਰਤ ਵੱਲੋਂ ਸੈਸ਼ਨਜ਼ ਕੋਰਟ ਦੇ ਹੁਕਮ ਵਿਰੁੱਧ ਦਾਖ਼ਲ ਅਪੀਲ ਦਾ ਨਿਬੇੜਾ ਕਰਦਿਆਂ ਇਹ ਫ਼ੈਸਲਾ ਸੁਣਾਇਆ।

 

 

ਹਾਈ ਕੋਰਟ ਨੇ ਔਰਤ ਦੇ ਪਤੀ ਨੂੰ ਹਰ ਮਹੀਨੇ 16,500 ਰੁਪਏ ਦਾ ਗੁਜ਼ਾਰਾ–ਭੱਤਾ ਦੇਣ ਦੀ ਗੱਲ ਆਖੀ ਹੈ।

 

 

ਦਰਅਸਲ, ਪਿਛਲੇ ਸਾਲ ਇੱਕ ਔਰਤ ਨੇ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੇ ਆਧਾਰ ਉੱਤੇ ਅਦਾਲਤ ਨੇ ਉਸ ਨੂੰ 16,500 ਰੁਪਏ ਗੁਜ਼ਾਰਾ ਭੱਤਾ ਦੇਣ ਦਾ ਫ਼ੈਸਲਾ ਸੁਣਾ ਦਿੱਤਾ ਸੀ ਪਰ ਸੈਸ਼ਨਜ਼ ਕੋਰਟ ਨੇ ਆਪਣੇ ਇੱਕ ਫ਼ੈਸਲੇ ਵਿੱਚ ਆਖਿਆ ਸੀ ਕਿ ਇਹ ਔਰਤ ਕਿਉਂਕਿ ਖ਼ੁਦ ਕਮਾਉਣ ਦੀ ਯੋਗਤਾ ਰੱਖਦੀ ਹੈ, ਇਸ ਲਈ ਉਹ ਗੁਜ਼ਾਰਾ–ਭੱਤਾ ਲੈਣ ਦੀ ਹੱਕਦਾਰ ਨਹੀਂ ਹੈ।

 

 

ਉਸ ਔਰਤ ਨੇ ਇਸੇ ਫ਼ੈਸਲੇ ਵਿਰੁੱਧ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ ਤੇ ਹੁਣ ਫ਼ੈਸਲਾ ਉਸ ਦੇ ਹੱਕ ਵਿੱਚ ਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman may be earning still she is entitled to have alimony Delhi High Court