ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰ ’ਚ ਕੁੱਕਰ ਮਾਰ ਕੇ ਔਰਤ ਦਾ ਕਤਲ, ਪਤੀ ਵੀ ਮਿਲਿਆ ਬੇਹੋਸ਼

ਇਕ ਅਪਾਰਟਮੈਂਟ ਚ ਮੰਗਲਵਾਰ ਨੂੰ ਇੰਜੀਨੀਅਰਿੰਗ ਦੀ ਕੋਚਿੰਗ ਦੇਣ ਵਾਲੇ ਦੀ ਵਿਅਕਤੀ ਦੀ ਪਤਨੀ ਦਾ ਸਿਰ ਚ ਕੁੱਕਰ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਕੋਚਿੰਗ ਸੰਚਾਲਕ ਘਟਨਾ ਵਾਲੀ ਥਾਂ ਤੋਂ 40 ਕਿਲੋਮੀਟਰ ਦੂਰ ਆਪਣੀ ਕਾਰ ਚ ਬੇਹੋਸ਼ ਮਿਲਿਆ। ਮ੍ਰਿਤਕਾ ਦੇ ਦਿਓਰ ਦੀ ਸੂਚਨਾ ਤੇ ਅਪਾਰਟਮੈਂਟ ਚ ਪੁੱਜੀ ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਫ਼ਾਰੇਂਸਿਕ ਟੀਮ ਅਤੇ ਡਾਗ ਸਕਵਾਰਡ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਘਟਨਾ ਕਾਨਪੁਰ ਦੇ ਕਲਿਆਣਪੁਰ ਦੇ ਕੇਸ਼ਵਪੁਰਮ ਖੇਤਰ ਦੀ ਹੈ ਜਿੱਥੇ ਇਹ ਘਟਨਾ ਵਾਪਰੀ। ਪੁਲਿਸ ਮੁਤਾਬਕ ਇਹ ਪਰਿਵਾਰ ਕਿਸੇ ਸਾਜ਼ਿਸ ਦਾ ਸ਼ਿਕਾਰ ਹੋਇਆ ਹੈ। ਕੋਚਿੰਗ ਸੰਚਾਲਕ ਨੂੰ ਇਲਾਜ ਲਈ ਹਸਪਤਾਲ ਚ ਭਰਤੀ ਕਰਵਾ ਦਿੱਤਾ ਗਿਆ ਹੈ। ਹੋਸ਼ ਚ ਆਉਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

 

ਕੋਚਿੰਗ ਸੰਚਾਲਕ ਮੁਹੰਮਦ ਸ਼ਹਵਾਨ ਆਈਆਈਟੀ ਦੀ ਕੋਚਿੰਗ ਦੇਣ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਘਰ ਕੋਲ ਹੀ ਉਨ੍ਹਾਂ ਦਾ ਭਰਾ ਇਰਫ਼ਾਨ ਪਰਿਵਾਰ ਨਾਲ ਰਹਿੰਦਾ ਹੈ। ਮੰਗਲਵਾਰ ਦੀ ਸਵੇਰ ਆਪਣੇ ਸਹੁਰੇ ਘਰ ਤੋਂ ਪਤਰੇ ਇਰਫ਼ਾਨ ਨੇ ਸ਼ਹਵਾਨ ਦੇ ਘਰ ਜਾ ਕੇ ਦੇਖਿਆ ਤਾਂ ਬੈੱਡਰੂਮ ਚ ਸ਼ਹਵਾਨ ਦੀ ਪਤਨੀ ਨਮਰਾ ਖ਼ਾਨ ਦੀ ਲਾਸ਼ ਖੂਨ ਨਾਲ ਲਿਬੜੀ ਪਈ ਸੀ ਜਿਸ ਤੋਂ ਬਾਅਦ ਇਰਫ਼ਾਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

 

ਮੌਕੇ ਤੇ ਪੁੱਜੀ ਪੁਲਿਸ ਨੇ ਪੜਚੋਲ ਮਗਰੋਂ ਦਸਿਆ ਕਿ ਔਰਤ ਦਾ ਕਤਲ ਸਿਰ ਤੇ ਕੁੱਕਰ ਦੇ ਕਈ ਵਾਰ ਕਰਕੇ ਕੀਤਾ ਗਿਆ ਹੈ ਜਦਕਿ ਘਰ ਵਾਲਾ ਸ਼ਹਵਾਨ ਆਪਣੀ ਕਾਰ ਚ ਬੇਹੋਸ਼ੀ ਦੀ ਹਾਲਤ ਚ 40 ਕਿਲੋਮੀਟਰ ਦੂਰ ਮਿਲਿਆ। ਪੁਲਿਸ ਸੀਸੀਟੀਵੀ ਕੈਮਰਿਆਂ ਅਤੇ ਮੌਕੇ ਤੇ ਮਿਲੇ ਸਬੂਤਾਂ ਦੀ ਜਾਂਚ ਕਰ ਰਹੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman murdered hitting with a pressure cooker on head in kanpur husband found unconscious in the car 40 km away