ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਰਦਨਾਕ : ਲੜਕੀ ਦਾ ਕਤਲ ਕਰਕੇ ਸਿਰ ਅਤੇ ਉਂਗਲੀਆਂ ਨਾਲ ਲੈ ਗਏ ਕਾਤਲ

ਦਰਦਨਾਕ : ਲੜਕੀ ਦਾ ਕਤਲ ਕਰਕੇ ਸਿਰ ਅਤੇ ਉਂਗਲੀਆਂ ਨਾਲ ਲੈ ਗਏ ਕਾਤਲ

ਕੋਤਵਾਲੀ ਦੇਹਾਤ ਦੀ ਨਵੀਂ ਮੰਡੀ ਖੇਤਰ ਵਿਚ ਇਕ ਨੌਜਵਾਨ ਲੜਕੀ ਦਾ ਕਤਲ ਕਰ ਦਿੱਤਾ।  ਕਤਲ ਕਰਨ ਤੋਂ ਬਾਅਦ ਦੋਸ਼ੀ ਉਸਦਾ ਸਿਰ ਅਤੇ ਇਕ ਹੱਥ ਦੀ ਕਲਾਈ ਅਤੇ ਦੂਜੇ ਹੱਥ ਦੀਆਂ ਉਗਲਾਂ ਨੂੰ ਕੱਟਕੇ ਆਪਣੇ ਨਾਲ ਲੈ ਗਏ। ਸਿਰ ਕੱਟੀ ਲਾਸ਼ ਮਿਲਣ ਨਾਲ ਖੇਤਰ ਵਿਚ ਸਨਸਨੀ ਫੈਲ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਸ਼ਨਾਖਤ ਨਹੀਂ ਹੋ ਸਕੀ।

 

ਸ਼ੁੱਕਰਵਾਰ ਸਵੇਰੇ ਨਵੀਂ ਮੰਡੀ ਚੌਕੀ ਖੇਤਰ ਦੇ ਪਿੰਡ ਉਟਰਾਵਲੀ ਦੇ ਇਕ ਖੇਤ ਦੇ ਨਿਾਰੇ ਕੁਝ ਪਿੰਡ ਵਾਸੀਆਂ ਨੇ ਨੌਜਵਾਨ ਲੜਕੀ ਦਾ ਸਿਰ ਕੱਟਿਆ ਲਾਸ਼ ਪਈ ਦੇਖੀ। ਸੂਚਨਾ ਮਿਲਦੇ ਹੀ ਦੇਹਾਤ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਦੇਖਣ ਵਾਲਿਆਂ ਅਨੁਸਾਰ ਲੜਕੀ ਦੀ ਉਮਰ ਕਰੀਬ 20–22 ਸਾਲ ਪ੍ਰਤੀਤ ਹੋ ਰਹੀ ਸੀ।  ਹੱਤਿਆਰੇ ਉਸਦਾ ਸਿਰ ਅਤੇ ਸੱਜੇ ਹੱਥ ਕਲਾਈ ਅਤੇ ਖੱਬੇ ਹੱਥ ਦੀਆਂ ਉਂਗਲਾਂ ਨੂੰ ਕੱਟਕੇ ਨਾਲ ਲੈ ਗਏ।

 

ਪੁਲਿਸ ਨੇ ਸਿਰ ਤੇ ਉਂਗਲਾਂ ਦੀ ਭਾਲ ਵਿਚ ਆਸਪਾਸ ਦੇ ਖੇਤਰ ਵਿਚ ਤਲਾਸੀ ਮੁਹਿੰਮ ਵੀ ਚਲਾਈ। ਪ੍ਰੰਤੂ ਕੋਈ ਸਫਲਤਾ ਨਾ ਮਿਲ ਸਕੀ। ਮ੍ਰਿਤਕਾਂ ਦੀ ਪਹਿਚਾਣ ਨਾ ਹੋਣ ਉਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਦੇਹਾਤ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਤੇ ਸਬੂਤ ਖਤਮ ਕਰਨ ਦੀਆਂ ਵੱਖ ਵੱਖ ਧਾਰਾਵਾਂ ਵਿਚ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਏਐਸਪੀ ਨਗਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੰਡੀ ਖੇਤਰ ਵਿਚ ਉਟਰਾਵਲੀ ਦੇ ਨੇੜੇ ਅਣਪਛਾਤੀ ਲੜਕੀ ਦਾ ਸਿਰ ਕੱਟਿਆ ਹੋਇਆ ਲਾਸ਼ ਮਿਲੀ ਹੈ। ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾ ਦੀ ਪਹਿਚਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman murdered in bulandshaher killers took head and fingers of victim